ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਕਾਰਨ 6 ਤੋਂ 8 ਘੰਟਿਆਂ ਦਾ ਸ਼ਟਡਾਊਨ ਐਲਾਨਿਆ
ਨੂਰਪੁਰਬੇਦੀ / ਗੁਰਦਾਸਪੁਰ, 29 ਅਕਤੂਬਰ (ਰਾਜੇਸ਼ ਕੁਮਾਰ): ਪੰਜਾਬ ਦੇ ਕਈ ਹਿੱਸਿਆਂ ‘ਚ ਅੱਜ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਨੂਰਪੁਰਬੇਦੀ ਇਲਾਕੇ ਵਿੱਚ ਤਖ਼ਤਗੜ੍ਹ ਦੇ ਐਡਿਸ਼ਨਲ ਅਸਿਸਟੈਂਟ ਇੰਜੀਨੀਅਰ ਵੱਲੋਂ ਜਾਰੀ ਸੁਚਨਾ ਅਨੁਸਾਰ, ਬੈਂਸ ਫੀਡਰ ਹੇਠ ਆਉਣ ਵਾਲੇ ਪਿੰਡ ਸਰਥਲੀ, ਭੱਟਾਂ, ਟਪਰਿਆਂ, ਬੈਂਸ, ਤਖ਼ਤਗੜ੍ਹ, ਘਾਰੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲਹਿਰੀਆਂ ਵਿੱਚ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ ਪਿੰਡ ਟਪਰਿਆਂ ਦੇ ਘਰਾਂ ਦੀ ਬਿਜਲੀ ਵੀ ਬੰਦ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਕੰਮ ਦੇ ਅਨੁਸਾਰ ਇਹ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ। ਪਾਵਰਕਾਮ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਹੀ ਆਪਣੇ ਵਿਕਲਪਕ ਪ੍ਰਬੰਧ ਕਰ ਲੈਣ।
ਇਸਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਵੀ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਦਿੱਤੀ ਗਈ ਹੈ। ਪਾਵਰਕਾਮ ਸਟੇਸ਼ਨ ਤੁਗਲਵਾਲਾ ਹਰਚੋਵਾਲ ਵਿੱਚ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ਸਪਲਾਈ ਬੰਦ ਰਹੇਗੀ। ਇਸ ਕਾਰਨ ਠੀਕਰੀਵਾਲ, ਢੀਂਢਸਾ 24 ਘੰਟੇ ਫੀਡਰ, ਬੇਰੀ, ਭੱਟੀਆਂ, ਤੁਗਲਵਾਲ, ਔਲਖ, ਘੋਰਵਾਹ, ਹਰਚੋਵਾਲ, ਧੱਕਰ ਅਤੇ ਰਾਜਪੁਰਾ ਮੋਟਰ ਫੀਡਰ ਪਾਵਰ ਸਟੇਸ਼ਨ ਵਿੱਚ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸ਼ਟਡਾਊਨ ਜ਼ਰੂਰੀ ਤਕਨੀਕੀ ਮੁਰੰਮਤ ਅਤੇ ਲਾਈਨ ਅਪਗ੍ਰੇਡੇਸ਼ਨ ਕੰਮ ਲਈ ਲਿਆ ਗਿਆ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਸਪਲਾਈ ਹੋਰ ਸੁਚਾਰੂ ਰਹੇ।








