Home ਪੰਜਾਬ ਧਾਰਮਿਕ ਸਮਾਗਮ ਸਦਭਾਵਨਾ ਤੇ ਚੇਤਨਾ ਦਾ ਸਰੋਤ — ਰਾਜੂ ਖੰਨਾ

ਧਾਰਮਿਕ ਸਮਾਗਮ ਸਦਭਾਵਨਾ ਤੇ ਚੇਤਨਾ ਦਾ ਸਰੋਤ — ਰਾਜੂ ਖੰਨਾ

0

ਛੱਠ ਪੂਜਾ ਸਮਾਗਮ ‘ਚ ਭਾਰੀ ਸੰਗਤ ਦੀ ਹਾਜ਼ਰੀ, ਪ੍ਰਵਾਸੀ ਭਾਈਚਾਰੇ ਦੀ ਟੀਮ ਦਾ ਸਨਮਾਨ


ਮੰਡੀ ਗੌਬਿੰਦਗੜ੍ਹ, 29 ਅਕਤੂਬਰ (ਜਗਦੇਵ ਰੰਚਨਾਂ): ਮੰਡੀ ਗੌਬਿੰਦਗੜ੍ਹ ਦੇ ਵਾਰਡ ਨੰਬਰ 10 ਅਜਨਾਲੀ ਵਿਖੇ ਪ੍ਰਵਾਸੀ ਭਾਈਚਾਰੇ ਵੱਲੋਂ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਜੋਤ ਪ੍ਰਚੰਡ ਕਰਨ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਧਾਰਮਿਕ ਸਮਾਗਮ ਨਾ ਸਿਰਫ਼ ਆਧਿਆਤਮਿਕ ਚੇਤਨਾ ਜਗਾਉਂਦੇ ਹਨ, ਸਗੋਂ ਸਮਾਜਿਕ ਏਕਤਾ ਅਤੇ ਨੈਤਿਕ ਮੁੱਲਾਂ ਨੂੰ ਵੀ ਮਜ਼ਬੂਤ ਕਰਦੇ ਹਨ।

ਰਾਜੂ ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਸਮਾਜ ਨੂੰ ਬੁਰਾਈਆਂ ਤੋਂ ਦੂਰ ਅਤੇ ਨੇਕ ਰਸਤੇ ‘ਤੇ ਚਲਣ ਲਈ ਪ੍ਰੇਰਿਤ ਕਰਦੇ ਹਨ।

ਸਮਾਗਮ ਦੇ ਮੁੱਖ ਪ੍ਰਬੰਧਕ ਅਜੀਤ ਕੁਮਾਰ ਚੌਧਰੀ ਦੀ ਅਗਵਾਈ ਵਿੱਚ ਆਯੋਜਿਤ ਇਸ ਜਾਗਰਣ ਵਿੱਚ ਸਮਾਜ ਸੇਵਕ ਕੌਂਸਲ ਮਿਸ਼ਰਾ, ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਸੋਮਨਾਥ ਅਜਨਾਲੀ, ਸ਼ਿਵਰਾਤ ਤਿਵਾੜੀ, ਯੂਥ ਆਗੂ ਹਰਦੀਪ ਸਿੰਘ ਗੋਰਾ, ਬੰਟੀ ਜੱਸੜਾ ਤੇ ਸਿਮਰਨਜੀਤ ਸਿੰਘ ਡਿਪਟੀ ਸਮੇਤ ਕਈ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਵਾਸੀ ਭਾਈਚਾਰੇ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੰਨਾ ਨੇ ਪ੍ਰਵਾਸੀ ਭਾਈਚਾਰੇ ਨੂੰ ਹਰ ਸਾਲ ਇਸ ਸਮਾਗਮ ਨੂੰ ਜਾਰੀ ਰੱਖਣ ਲਈ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਜਾਗਰਣ ਵਿੱਚ ਅਮਿਤ ਸਿਨ੍ਹਾ, ਗੁਰਮਨ ਢੀਂਡਸਾ, ਵਿਜੈ ਠਾਕੁਰ, ਧਰਮਿੰਦਰ ਪਟੇਲ, ਸਚਿਨ ਠਾਕੁਰ, ਅਰਜੁਨ ਗੁਪਤਾ, ਵਿਪਨ ਯਾਦਵ, ਸੰਜੈ ਯਾਦਵ, ਨਰੇਸ਼ ਚੋਪੜਾ, ਪੰਕਜ ਕੁਮਾਰ, ਸਮਿੰਦਰ ਪਾਸਵਾਨ ਸਮੇਤ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰੇ ਦੇ ਲੋਕ ਹਾਜ਼ਰ ਸਨ।

Exit mobile version