Homeਪਟਿਆਲਾ ਅਪਡੇਟਮੇਅਰ ਕੁੰਦਨ ਗੋਗੀਆ ਨੇ ਨਹਿਰੂ ਪਾਰਕ ਪਟਿਆਲਾ ਵਿੱਚ ਚੇਕ ਕੀਤੀ ਹਾਜ਼ਰੀ ਰਿਪੋਰਟ

ਮੇਅਰ ਕੁੰਦਨ ਗੋਗੀਆ ਨੇ ਨਹਿਰੂ ਪਾਰਕ ਪਟਿਆਲਾ ਵਿੱਚ ਚੇਕ ਕੀਤੀ ਹਾਜ਼ਰੀ ਰਿਪੋਰਟ


– ਕਿਹਾ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੇ ਦਿੱਤੇ ਹਦਾਇਤਾਂ

ਪਟਿਆਲਾ, 29 ਅਕਤੂਬਰ (ਛਤਰਪਾਲ ਸਿੰਘ) : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀ ਸਫ਼ਾਈ ਅਤੇ ਪਾਰਕਾਂ ਦੀ ਸੰਭਾਲ ਨੂੰ ਲੈ ਕੇ ਚਲ ਰਹੀ ਮੁਹਿੰਮ ਦੇ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਨੇ ਸਵੇਰੇ ਨਹਿਰੂ ਪਾਰਕ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਮੇਅਰ ਨੇ ਪਾਰਕ ਵਿੱਚ ਤਾਇਨਾਤ ਸਫਾਈ ਮੁਲਾਜ਼ਮਾਂ ਅਤੇ ਮਾਲੀਆਂ ਦੀ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ। ਉਨ੍ਹਾਂ  ਮੁਲਾਜ਼ਮ ਗੈਰ ਹਾਜ਼ਰ ਪਾਏ ਜਾਣ ’ਤੇ ਨਾਰਾਜ਼ਗੀ ਵੀ ਜਤਾਈ ਅਤੇ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੀ ਹਦਾਇਤ ਵੀ ਦਿੱਤੀ।

ਮੇਅਰ ਨੇ ਕਿਹਾ ਕਿ ਪਾਰਕ ਲੋਕਾਂ ਦੀ ਸਿਹਤ ਅਤੇ ਸੈਰ–ਸਪਾਟੇ ਲਈ ਬਹੁਤ ਮਹੱਤਵਪੂਰਨ ਹਨ, ਇਸ ਲਈ ਉਨ੍ਹਾਂ ਦੀ ਦੇਖਭਾਲ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਡਿਊਟੀ ਨੂੰ ਇਮਾਨਦਾਰੀ ਅਤੇ ਸਮਝਦਾਰੀ ਨਾਲ ਨਿਭਾਇਆ ਜਾਵੇ।ਦੌਰੇ ਦੌਰਾਨ ਉਹਨਾਂ ਨੇ ਪਾਰਕ ਵਿੱਚ ਚੱਲਣ ਵਾਲੇ ਟ੍ਰੈਕ, ਪੌਦਿਆਂ ਦੀ ਹਾਲਤ, ਬੈਂਚਾਂ ਅਤੇ ਸਫਾਈ ਪ੍ਰਬੰਧ ਦਾ ਵੀ ਜਾਇਜ਼ਾ ਲਿਆ।

ਮੇਅਰ ਨੇ ਕਿਹਾ ਕਿ ਨਗਰ ਨਿਗਮ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹੋਰ ਪਾਰਕਾਂ ਅਤੇ ਸਫ਼ਾਈ ਪ੍ਰਬੰਧ ਦੀ ਵੀ ਅਚਾਨਕ ਜਾਂਚ ਕਰੇਗਾ। ਉਹਨਾਂ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੁਚਾਰੂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਅੰਤ ਵਿੱਚ, ਮੇਅਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਫ਼ਾਈ ਪ੍ਰਤੀ ਜ਼ਿੰਮੇਵਾਰੀ ਨਾਲ ਯੋਗਦਾਨ ਪਾਉਣ ਤਾਂ ਜੋ ਪਟਿਆਲਾ ਹੋਰ ਸੁੰਦਰ ਅਤੇ ਸਿਹਤਮੰਦ ਬਣ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments