Home ਹਰਿਆਣਾ ਲੋਹਗੜ੍ਹ, ਯਮੁਨਾਨਗਰ : ਬਾਬਾ ਬੰਦਾ ਸਿੰਘ ਬਹਾਦਰ ਮੈਮੋਰਿਅਲ ਦਾ ਨੀਂਹ ਪੱਥਰ ਸ਼੍ਰੀ...

ਲੋਹਗੜ੍ਹ, ਯਮੁਨਾਨਗਰ : ਬਾਬਾ ਬੰਦਾ ਸਿੰਘ ਬਹਾਦਰ ਮੈਮੋਰਿਅਲ ਦਾ ਨੀਂਹ ਪੱਥਰ ਸ਼੍ਰੀ ਮਨੋਹਰ ਲਾਲ ਵੱਲੋਂ ਰੱਖਿਆ ਗਿਆ

0

ਯਮੁਨਾਨਗਰ (ਛਤਰਪਾਲ ਸਿੰਘ): ਯਮੁਨਾਨਗਰ ਦੇ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਬਲਿਦਾਨ ਨੂੰ ਸਮਰਪਿਤ ਵਿਸ਼ਵ ਪੱਧਰੀ ਯਾਦਗਾਰ ਦੇ ਨਿਰਮਾਣ ਦਾ ਨੀਂਹ ਪੱਥਰ ਅੱਜ ਸ਼ਾਨਦਾਰ ਸਮਾਗਮ ਦੌਰਾਨ ਕੇਂਦਰੀ ਆਵਾਸ, ਸ਼ਹਿਰੀ ਵਿਕਾਸ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਵੱਲੋਂ ਰੱਖਿਆ ਗਿਆ।

ਡਾ. ਪ੍ਰਭਲੀਨ ਸਿੰਘ OSD ਮੁੱਖ ਮੰਤਰੀ ਹਰਿਆਣਾ ਸਭਾ ਨੂੰ ਸੰਬੋਧਨ ਕਰਦੇ ਹੋਏ ਅਤੇ ਗਤਕੇ ਦੇ ਜ਼ੋਹਰ ਪੇਸ਼ ਕਰਦੇ ਨਿਹੰਗ ਸਿੰਘ

ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸ਼ੌਰਿਆ, ਅਡਿੱਗਤਾ ਅਤੇ ਨਿਆਇਕ ਪ੍ਰਬੰਧ ਨਾਲ ਨਾ ਸਿਰਫ਼ ਪੰਜਾਬ, ਬਲਕਿ ਪੂਰੇ ਭਾਰਤ ਦੇ ਇਤਿਹਾਸ ‘ਚ ਅਮਿੱਟ ਛਾਪ ਛੱਡੀ ਹੈ। ਲੋਹਗੜ੍ਹ ਕਿਲ੍ਹਾ ਉਹ ਧਰਤੀ ਹੈ ਜਿੱਥੇ ਬਾਬਾ ਜੀ ਨੇ ਖ਼ਾਲਸਾ ਰਾਜ ਦੀ ਨੀਂਹ ਰੱਖ ਕੇ ਸ਼ੋਸ਼ਣ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਸੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਮੇਪਣ, ਧਾਰਮਿਕ ਸਿਧਾਂਤਾਂ ਅਤੇ ਨਿਆਂ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਏਗੀ। ਇਸ ਮੈਮੋਰਿਅਲ ਵਿੱਚ ਅਜਾਇਬ ਘਰ, ਪ੍ਰਦਰਸ਼ਨੀ ਹਾਲ ਅਤੇ ਬਾਬਾ ਜੀ ਦੀ ਜ਼ਿੰਦਗੀ ਨਾਲ ਸਬੰਧਿਤ ਇਤਿਹਾਸਕ ਪ੍ਰਦਰਸ਼ਨ ਲਗਾਏ ਜਾਣਗੇ।

ਸਮਾਗਮ ਦੌਰਾਨ ਕਈ ਪ੍ਰਮੁੱਖ ਹਸਤੀਆਂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀ ਮੌਜੂਦ ਸਨ।

Exit mobile version