Homeਪੰਜਾਬਅੱਜ ਤੋਂ ਪੰਜਾਬ ‘ਚ ਆਰ.ਟੀ.ਓ. ਦਫ਼ਤਰਾਂ ਦਾ ਕੰਮ ਸੇਵਾ ਕੇਂਦਰਾਂ ‘ਚ ਸ਼ਿਫ਼ਟ...

ਅੱਜ ਤੋਂ ਪੰਜਾਬ ‘ਚ ਆਰ.ਟੀ.ਓ. ਦਫ਼ਤਰਾਂ ਦਾ ਕੰਮ ਸੇਵਾ ਕੇਂਦਰਾਂ ‘ਚ ਸ਼ਿਫ਼ਟ — ਮੁੱਖ ਮੰਤਰੀ ਮਾਨ ਕਰਨਗੇ 100% ਫੇਸਲੈੱਸ ਸੇਵਾਵਾਂ ਦੀ ਸ਼ੁਰੂਆਤ

ਹੁਣ ਲਾਇਸੈਂਸ, ਆਰ.ਸੀ. ਅਤੇ ਵਾਹਨ ਸੰਬੰਧੀ ਸਾਰੀਆਂ 56 ਸੇਵਾਵਾਂ ਮਿਲਣਗੀਆਂ ਸੇਵਾ ਕੇਂਦਰਾਂ ਜਾਂ ਆਨਲਾਈਨ ਪੋਰਟਲ ਰਾਹੀਂ


ਲੁਧਿਆਣਾ, 29 ਅਕਤੂਬਰ (ਚੌਧਰੀ ਛਤਰਪਾਲ ਸਿੰਘ): ਪੰਜਾਬ ਵਿੱਚ ਅੱਜ ਤੋਂ ਆਰ.ਟੀ.ਓ. ਦਫ਼ਤਰਾਂ ਦੀਆਂ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਫੇਸਲੈੱਸ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ‘ਚ 100 ਫ਼ੀਸਦੀ ਫੇਸਲੈੱਸ ਟ੍ਰਾਂਸਪੋਰਟ ਸੇਵਾਵਾਂ ਦੀ ਅਧਿਕਾਰਿਕ ਸ਼ੁਰੂਆਤ ਕਰਨਗੇ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।

ਹੁਣ ਤੋਂ ਡਰਾਈਵਿੰਗ ਲਾਇਸੈਂਸ, ਵਾਹਨ ਦੀ ਰਜਿਸਟ੍ਰੇਸ਼ਨ (ਆਰਸੀ), ਪਰਮਿਟ, ਟੈਕਸ, ਹਾਈਪੋਥੀਕੇਸ਼ਨ ਆਦਿ ਸਮੇਤ ਟ੍ਰਾਂਸਪੋਰਟ ਵਿਭਾਗ ਦੀਆਂ ਕੁੱਲ 56 ਸੇਵਾਵਾਂ ਸੇਵਾ ਕੇਂਦਰਾਂ ਜਾਂ ਆਨਲਾਈਨ ਉਪਲਬਧ ਹੋਣਗੀਆਂ। ਲੋਕ ਘਰ ਬੈਠੇ ਪੋਰਟਲ ਰਾਹੀਂ ਅਰਜ਼ੀ ਕਰ ਸਕਦੇ ਹਨ ਜਾਂ 544 ਸੇਵਾ ਕੇਂਦਰਾਂ ‘ਚੋਂ ਕਿਸੇ ਵੀ ਕੇਂਦਰ ‘ਤੇ ਜਾ ਸਕਦੇ ਹਨ।

ਸਰਕਾਰ ਨੇ ਇਹ ਕਦਮ ਆਰ.ਟੀ.ਓ. ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਾਰੇ ਆ ਰਹੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ। ਹੁਣ ਆਰ.ਟੀ.ਓ. ਕਰਮਚਾਰੀਆਂ ਦੀ ਜਨਤਾ ਨਾਲ ਸਿੱਧੀ ਗੱਲਬਾਤ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਸਾਰੇ ਦਫ਼ਤਰਾਂ ਵਿੱਚ ਪਬਲਿਕ ਐਂਟਰੀ ਬੰਦ ਰਹੇਗੀ ਅਤੇ ਸੇਵਾਵਾਂ ਸਿਰਫ਼ ਡਿਜਿਟਲ ਜਾਂ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ।

ਟਾਈਪ-1 ਸੇਵਾ ਕੇਂਦਰ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੈਂਪਸ ਵਿੱਚ ਬਣਾਏ ਗਏ ਹਨ। ਟਾਈਪ-2 (228) ਅਤੇ ਟਾਈਪ-3 (294) ਸੇਵਾ ਕੇਂਦਰਾਂ ਵਿੱਚ ਵੀ ਟ੍ਰਾਂਸਪੋਰਟ ਸੇਵਾਵਾਂ ਲਈ ਵੱਖਰੇ ਕਾਊਂਟਰ ਹੋਣਗੇ।

ਜੇ ਕੋਈ ਵਿਅਕਤੀ ਆਨਲਾਈਨ ਅਰਜ਼ੀ ਨਹੀਂ ਭਰ ਸਕਦਾ, ਤਾਂ ਉਹ ਸੇਵਾ ਕੇਂਦਰ ਜਾ ਕੇ ਹੈਲਪ ਡੈਸਕ ਰਾਹੀਂ ਸਹਾਇਤਾ ਲੈ ਸਕਦਾ ਹੈ। ਇਸ ਤੋਂ ਇਲਾਵਾ, ਸੇਵਾ ਕੇਂਦਰ ਪ੍ਰਤਿਨਿਧੀ ਨੂੰ ਘਰ ਬੁਲਾ ਕੇ ਵੀ ਕੰਮ ਕਰਵਾਇਆ ਜਾ ਸਕੇਗਾ

ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਰਮਚਾਰੀ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਨਹੀਂ ਕਰਦੇ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਡਰਾਈਵਿੰਗ ਲਾਇਸੈਂਸ ਸੇਵਾਵਾਂ ਹੁਣ SARATHI ਪਲੇਟਫਾਰਮ ‘ਤੇ ਉਪਲਬਧ ਹੋਣਗੀਆਂ, ਜਿੱਥੇ ਲਰਨਿੰਗ ਲਾਇਸੈਂਸ, ਪੱਕਾ ਲਾਇਸੈਂਸ, ਨਵੀਕਰਨ, ਡੁਪਲੀਕੇਟ, ਅੰਤਰਰਾਸ਼ਟਰੀ ਲਾਇਸੈਂਸ, ਸ਼ਿਕਾਇਤ ਟ੍ਰੈਕਿੰਗ ਅਤੇ ਟੈਸਟ ਸਲਾਟ ਬੁਕਿੰਗ ਸਮੇਤ ਸਾਰੀਆਂ ਸਹੂਲਤਾਂ ਆਨਲਾਈਨ ਮਿਲਣਗੀਆਂ।

RELATED ARTICLES
- Advertisment -
Google search engine
Google search engine
Google search engine

Most Popular

Recent Comments