Homeਪੰਜਾਬਪੰਜਾਬ ਯੂਨੀਵਰਸਿਟੀ ‘ਚ ਸ਼ੁਰੂ ਹੋਇਆ ਤਿੰਨ ਦਿਨਾਂ ‘ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ’, ਭਾਰਤੀ...

ਪੰਜਾਬ ਯੂਨੀਵਰਸਿਟੀ ‘ਚ ਸ਼ੁਰੂ ਹੋਇਆ ਤਿੰਨ ਦਿਨਾਂ ‘ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ’, ਭਾਰਤੀ ਫ਼ੌਜ ਨੂੰ ਸਮਰਪਿਤ ਸਮਾਗਮ

ਚੰਡੀਗੜ੍ਹ, (ਚੌਧਰੀ ਛਤਰਪਾਲ ਸਿੰਘ) : ਪੰਜਾਬ ਯੂਨੀਵਰਸਿਟੀ ਵਿੱਚ ਆਪ੍ਰੇਸ਼ਨ ਸਿੰਦੂਰ ਅਤੇ ਭਾਰਤੀ ਫ਼ੌਜ ਦੇ ਜਜ਼ਬੇ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਸਮਾਗਮ ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ’ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਈ। ਇਸ ਮੁਹਿੰਮ ਦੀ ਸ਼ੁਰੂਆਤ ਅਰਸ਼ਦੀਪ ਕੰਬੋਜ ਅਤੇ ਉਸਦੀ ਟੀਮ ਵੱਲੋਂ ਕੀਤੀ ਗਈ।

ਉਦਘਾਟਨੀ ਸਮਾਰੋਹ ਦੌਰਾਨ ਚੰਡੀਗੜ੍ਹ ਦੇ ਡੀ.ਜੀ.ਪੀ. ਡਾ. ਸਾਗਰਪ੍ਰੀਤ ਹੁੱਡਾ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਪ੍ਰਬੰਧਕ ਅਰਸ਼ਦੀਪ ਕੰਬੋਜ ਅਤੇ ਟੀਮ ਨੇ ਡੀ.ਜੀ.ਪੀ. ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਮਾਗਮ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਡਾ. ਹੁੱਡਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਰਾਹੀਂ ਸਿਹਤਮੰਦ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅਰਸ਼ਦੀਪ ਦੇ ਯਤਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ।

ਅਰਸ਼ਦੀਪ ਕੰਬੋਜ ਨੇ ਦੱਸਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ੇਸ਼ ਕੱਪ ਵਿੱਚ 28 ਅਕਤੂਬਰ ਨੂੰ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਅਤੇ 29 ਅਕਤੂਬਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜੇਤੂ, ਉਪ-ਜੇਤੂ ਟੀਮਾਂ ਅਤੇ ਮੈਨ ਆਫ਼ ਦ ਮੈਚ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਸਮਾਗਮ ਨਾ ਸਿਰਫ਼ ਖੇਡਾਂ ਪ੍ਰਤੀ ਉਤਸ਼ਾਹ ਜਗਾ ਰਿਹਾ ਹੈ, ਸਗੋਂ ਦੇਸ਼ ਪ੍ਰੇਮ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments