Homeਧਰਮਛੱਠ ਪੂਜਾ: ਸੂਰਜ ਦੇਵ ਦੀ ਅਰਾਧਨਾ ਦਾ ਚਾਰ ਦਿਨਾਂ ਪਵਿੱਤਰ ਤਿਉਹਾਰ

ਛੱਠ ਪੂਜਾ: ਸੂਰਜ ਦੇਵ ਦੀ ਅਰਾਧਨਾ ਦਾ ਚਾਰ ਦਿਨਾਂ ਪਵਿੱਤਰ ਤਿਉਹਾਰ

ਧਰਮ: 27 ਅਕਤੂਬਰ: ਛੱਠ ਪੂਜਾ ਹਿੰਦੂ ਧਰਮ ਦਾ ਇਕ ਅਤਿ ਪਵਿੱਤਰ ਤਿਉਹਾਰ ਹੈ, ਜੋ ਸੂਰਜ ਦੇਵਤਾ ਅਤੇ ਉਨ੍ਹਾਂ ਦੀ ਪਤਨੀ ਉਸ਼ਾ (ਸਵੇਰ ਦੀ ਪਹਿਲੀ ਕਿਰਣ) ਨੂੰ ਸਮਰਪਿਤ ਹੈ। ਮੰਨਿਆ ਜਾਂਦਾ ਹੈ ਕਿ ਛੱਠ ਵਰਤ ਰੱਖਣ ਨਾਲ ਪਰਿਵਾਰ ਵਿੱਚ ਖੁਸ਼ਹਾਲੀ, ਲੰਬੀ ਉਮਰ ਅਤੇ ਤੰਦਰੁਸਤੀ ਆਉਂਦੀ ਹੈ। ਇਹ ਤਿਉਹਾਰ ਦੀਵਾਲੀ ਅਤੇ ਭਾਈ ਦੂਜ ਤੋਂ ਬਾਅਦ ਮਨਾਇਆ ਜਾਂਦਾ ਹੈ ਅਤੇ ਇਸ ਦੀਆਂ ਜੜ੍ਹਾਂ ਬਿਹਾਰ ਨਾਲ ਜੁੜੀਆਂ ਹਨ, ਹਾਲਾਂਕਿ ਅੱਜ ਇਹ ਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਛੱਠ ਪੂਜਾ ਨੂੰ ਵੱਖ-ਵੱਖ ਖੇਤਰਾਂ ਵਿੱਚ ਸੂਰਜ ਸ਼ਸ਼ਠੀ, ਛੱਠ, ਛੱਠੀ ਮਾਈ, ਦਲਾ ਪੂਜਾ ਜਾਂ ਛੱਠ ਪਰਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ’ਤੇ ਘਰਾਂ ਦੀ ਸਫ਼ਾਈ, ਥੇਕੂਆ ਬਣਾਉਣਾ, ਗੰਨਾ ਅਤੇ ਫਲਾਂ ਦੀ ਖਰੀਦਾਰੀ ਤੇ ਘਾਟਾਂ ਦੀ ਸਜਾਵਟ ਸ਼ੁਰੂ ਹੋ ਜਾਂਦੀ ਹੈ। ਭਗਤ ਗੰਗਾ ਜਾਂ ਸਥਾਨਕ ਸਰੋਵਰਾਂ ’ਤੇ ਇਕੱਠੇ ਹੋ ਕੇ ਭਜਨ ਗਾਉਂਦੇ ਹਨ ਅਤੇ ਪ੍ਰਕ੍ਰਿਤੀ-ਅਨੁਕੂਲ ਢੰਗ ਨਾਲ ਸੂਰਜ ਦੇਵ ਦੀ ਅਰਾਧਨਾ ਕਰਦੇ ਹਨ।

ਛੱਠ ਪੂਜਾ 2025 ਦੀ ਪੂਰੀ ਤਾਰੀਖਾਂ ਅਤੇ ਰਸਮਾਂ:
ਇਸ ਸਾਲ ਛੱਠ ਪੂਜਾ ਸ਼ਨੀਵਾਰ, 25 ਅਕਤੂਬਰ ਤੋਂ ਮੰਗਲਵਾਰ, 28 ਅਕਤੂਬਰ 2025 ਤੱਕ।

ਦਿਨ 1: ਨਹਾਇ ਖਾਇ – 25 ਅਕਤੂਬਰ (ਸ਼ਨੀਵਾਰ)
ਇਸ ਦਿਨ ਭਗਤ ਦਰਿਆ ਜਾਂ ਸਰੋਵਰ ਵਿੱਚ ਸਨਾਨ ਕਰਕੇ ਸਾਧਾਰਣ ਭੋਜਨ ਕਰਦੇ ਹਨ। ਘਰ ਦੀ ਸਫ਼ਾਈ ਅਤੇ ਪੂਜਾ ਲਈ ਫਲ ਤੇ ਦੀਵੇ ਖਰੀਦੇ ਜਾਂਦੇ ਹਨ।
ਸੂਰਜੋਦੇ – ਸਵੇਰੇ 6:28 ਵਜੇ, ਸੂਰਿਆਸਤ – ਸ਼ਾਮ 5:42 ਵਜੇ

ਦਿਨ 2: ਖਰਨਾ – 26 ਅਕਤੂਬਰ (ਐਤਵਾਰ)
ਭਗਤ ਪੂਰਾ ਦਿਨ ਉਪਵਾਸ ਰੱਖਦੇ ਹਨ ਅਤੇ ਸੂਰਜ ਡੁੱਬਣ ’ਤੇ ਪ੍ਰਸਾਦ ਚੜ੍ਹਾ ਕੇ ਵਰਤ ਖੋਲ੍ਹਦੇ ਹਨ। ਇਹ ਪ੍ਰਸਾਦ ਛੱਠੀ ਮਾਈ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ।
ਸੂਰਜੋਦੇ – 6:29 ਵਜੇ, ਸੂਰਿਆਸਤ – 5:41 ਵਜੇ

ਦਿਨ 3: ਸੰਧਿਆ ਅਰਘ – 27 ਅਕਤੂਬਰ (ਸੋਮਵਾਰ)
ਇਹ ਛੱਠ ਪੂਜਾ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਇਸ ਦਿਨ ਔਰਤਾਂ ਘਾਟਾਂ ’ਤੇ ਜਾ ਕੇ ਡੁੱਬਦੇ ਸੂਰਜ ਨੂੰ ਅਰਘ ਦਿੰਦੀਆਂ ਹਨ। ਰਾਤ ਨੂੰ ਛੱਠ ਵਰਤ ਕਥਾ ਸੁਣੀ ਜਾਂਦੀ ਹੈ ਅਤੇ ਭਗਤੀ ਭਰੇ ਗੀਤ ਗਾਏ ਜਾਂਦੇ ਹਨ।
ਸੂਰਜੋਦੇ – 6:30 ਵਜੇ, ਸੂਰਿਆਸਤ – 5:40 ਵਜੇ

ਦਿਨ 4: ਉਸ਼ਾ ਅਰਘ – 28 ਅਕਤੂਬਰ (ਮੰਗਲਵਾਰ)
ਆਖਰੀ ਦਿਨ ਸਵੇਰੇ ਉਗਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਇਸ ਦਿਨ ਨਾਲ 36 ਘੰਟਿਆਂ ਦਾ ਕਠੋਰ ਵਰਤ ਸਮਾਪਤ ਹੁੰਦਾ ਹੈ, ਜਿਸ ਤੋਂ ਬਾਅਦ ਭਗਤ ਪ੍ਰਸਾਦ ਤੇ ਜਲ ਸੇਵਨ ਕਰਦੇ ਹਨ, ਜਿਸ ਨੂੰ “ਪਾਰਣਾ” ਕਿਹਾ ਜਾਂਦਾ ਹੈ।
ਸੂਰਜੋਦੇ – 6:30 ਵਜੇ, ਸੂਰਿਆਸਤ – 5:39 ਵਜੇ

ਛੱਠ ਪੂਜਾ ਸਿਰਫ ਧਾਰਮਿਕ ਆਸਥਾ ਹੀ ਨਹੀਂ, ਸੂਰਜ ਦੇਵ ਦੇ ਪ੍ਰਤੀ ਕ੍ਰਿਤਗਤਾ ਦਾ ਪ੍ਰਤੀਕ ਵੀ ਹੈ, ਜੋ ਜੀਵਨ ਨੂੰ ਪ੍ਰਕਾਸ਼, ਊਰਜਾ ਅਤੇ ਸੰਤੁਲਨ ਦਿੰਦੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments