Homeਹਰਿਆਣਾਸਪਨਾ ਚੌਧਰੀ ਨੇ ਗੁਪਤ ਪੋਸਟ ਨਾਲ ਵਧਾਈ ਚਿੰਤਾ, ਕਿਹਾ — “ਫਸ ਗਈ...

ਸਪਨਾ ਚੌਧਰੀ ਨੇ ਗੁਪਤ ਪੋਸਟ ਨਾਲ ਵਧਾਈ ਚਿੰਤਾ, ਕਿਹਾ — “ਫਸ ਗਈ ਹਾਂ ਮੈਂ ਜ਼ਿੰਦਗੀ ਦੇ ਕੁਰੂਕਸ਼ੇਤਰ ਵਿੱਚ…”

ਹਰਿਆਣਾ, 26 ਅਕਤੂਬਰ (ਛਤਰਪਾਲ ਸਿੰਘ) : ਹਰਿਆਣਵੀ ਸੰਗੀਤ ਉਦਯੋਗ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਇਸ ਵਾਰ ਕਾਰਨ ਹੈ ਉਨ੍ਹਾਂ ਦਾ ਇਕ ਰਹਸਮਈ ਵੀਡੀਓ ਅਤੇ ਉਸ ਨਾਲ ਲਿਖਿਆ ਕੈਪਸ਼ਨ, ਜਿਸਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਤ ਕਰ ਦਿੱਤਾ ਹੈ।

ਸਪਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਛੋਟਾ ਵੀਡੀਓ ਸਾਂਝਾ ਕੀਤਾ ਹੈ, ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, ਫਸ ਗਈ ਹਾਂ ਮੈਂ ਜ਼ਿੰਦਗੀ ਦੇ ਕੁਰੂਕਸ਼ੇਤਰ ਵਿੱਚ, ਬਚਾਉਣ ਕੋਈ ਆਉਣ ਵਾਲਾ ਨਹੀਂ ਤੇ ਮੈਦਾਨ ਮੈਂ ਛੱਡਾਗੀ ਨਹੀਂ।” ਇਸ ਪੋਸਟ ਤੋਂ ਬਾਅਦ ਸਪਨਾ ਦੇ ਫੈਨ ਕਮੈਂਟ ਸੈਕਸ਼ਨ ਵਿੱਚ ਉਨ੍ਹਾਂ ਦੀ ਖੈਰ-ਖ਼ਬਰ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ।

ਸਪਨਾ ਚੌਧਰੀ, ਜੋ ਹਰਿਆਣਾ ਦੀ ਪਹਿਚਾਣ ਬਣ ਚੁੱਕੀ ਹੈ, ਨੇ ਛੋਟੀ ਉਮਰ ਤੋਂ ਹੀ ਸਟੇਜ ਤੇ ਆਪਣਾ ਦਬਦਬਾ ਬਣਾਇਆ। ਉਹ ਪਹਿਲਾਂ ਇੱਕ ਆਰਕੈਸਟਰਾ ਟੀਮ ਨਾਲ ਜੁੜੀਆਂ ਅਤੇ ਰਾਗਿਨੀ ਪਾਰਟੀਆਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਉਨ੍ਹਾਂ ਦਾ ਮਸ਼ਹੂਰ ਗੀਤ ਸੋਲਿਡ ਬਾਡੀ ਰਾ” ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੌਇੰਟ ਸਾਬਤ ਹੋਇਆ।

ਉਨ੍ਹਾਂ ਨੇ ਬਾਅਦ ਵਿੱਚ ਬਿੱਗ ਬੌਸ ਸੀਜ਼ਨ 11 ਵਿੱਚ ਹਿੱਸਾ ਲੈ ਕੇ ਦੇਸ਼ ਵਿਆਪੀ ਪ੍ਰਸਿੱਧੀ ਹਾਸਲ ਕੀਤੀ ਅਤੇ ਬਾਲੀਵੁੱਡ ਫਿਲਮਾਂ ਵੀਰੇ ਕੀ ਵੈਡਿੰਗ”, ਨਾਨੂ ਕੀ ਜਾਨੂ” ਅਤੇ ਭੰਗਓਵਰ” ਵਿੱਚ ਡਾਂਸ ਨੰਬਰਾਂ ਨਾਲ ਆਪਣੀ ਛਾਪ ਛੱਡੀ।

ਹਾਲਾਂਕਿ ਸਪਨਾ ਦੀ ਨਵੀਨਤਮ ਪੋਸਟ ਦੇ ਅਰਥ ਅਜੇ ਤੱਕ ਸਪੱਸ਼ਟ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਉਮੀਦ ਕਰ ਰਹੇ ਹਨ ਕਿ ਇਹ ਸਿਰਫ ਇੱਕ ਪ੍ਰੇਰਕ ਸੰਦੇਸ਼ ਜਾਂ ਨਵੀਂ ਪ੍ਰੋਜੈਕਟ ਦੀ ਝਲਕ ਹੋਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments