ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਉੱਘੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਸੁਖਜੀਤ ਸਿੰਘ ਘਨਈਆ ਕੱਲ੍ਹ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇਸ ਕਦਰ ਗੰਭੀਰ ਸੀ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਹੀ ਉਨ੍ਹਾਂ ਦੀ ਜਾਨ ਬਚੀ। ਹਾਲਾਂਕਿ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਆਈਆਂ ਹਨ, ਪਰ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਹੌਲੀ-ਹੌਲੀ ਸੁਧਰ ਰਹੀ ਹੈ।
ਉਹਨਾਂ ਦਾ ਹਾਲ ਚਾਲ ਜਾਨਣ ਲਈ ਜਥੇ. ਗਿ. ਕੁਲਦੀਪ ਸਿੰਘ ਗੜਗੱਜ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਾਹਿਗੁਰੂ ਅੱਗੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ।
ਭਾਈ ਸੁਖਜੀਤ ਸਿੰਘ ਘਨਈਆ ਪੰਥ ਪ੍ਰੇਮੀ ਅਤੇ ਸਮਰਪਿਤ ਸਿੰਘ ਹਨ ਜੋ ਹਮੇਸ਼ਾਂ ਗੁਰਬਾਣੀ ਪ੍ਰਚਾਰ ਅਤੇ ਪੰਥਕ ਕਾਰਜਾਂ ਵਿੱਚ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਗੁਰਮਤਿ ਪ੍ਰਚਾਰ ਰਾਹੀਂ ਸੰਗਤਾਂ ਵਿੱਚ ਸੱਚੀ ਸਿੱਖੀ ਦੀ ਪ੍ਰੇਰਣਾ ਜਗਾਈ ਹੈ।
ਸੰਗਤਾਂ ਵੱਲੋਂ ਵਾਹਿਗੁਰੂ ਅੱਗੇ ਬੇਨਤੀ ਕੀਤੀ ਗਈ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰਨ ਅਤੇ ਭਾਈ ਸੁਖਜੀਤ ਸਿੰਘ ਘਨਈਆ ਨੂੰ ਛੇਤੀ ਪੂਰੀ ਤੰਦਰੁਸਤੀ ਦੀ ਦਾਤ ਬਖ਼ਸ਼ਣ ਤਾਂ ਜੋ ਉਹ ਪਹਿਲਾਂ ਵਾਂਗ ਪੰਥ ਦੀ ਸੇਵਾ ਵਿਚ ਜੁਟ ਸਕਣ।
