Home ਪਟਿਆਲਾ ਅਪਡੇਟ ਪਟਿਆਲਾ ਵਿੱਚ ਖੰਡਾ ਚੌਂਕ ਦਾ ਉਦਘਾਟਨ, ਕਿਉਂ ਨਹੀਂ ਪਹੁੰਚੇ ਹਰਪਾਲ ਜੁਨੇਜਾ ਵਾਰਡ...

ਪਟਿਆਲਾ ਵਿੱਚ ਖੰਡਾ ਚੌਂਕ ਦਾ ਉਦਘਾਟਨ, ਕਿਉਂ ਨਹੀਂ ਪਹੁੰਚੇ ਹਰਪਾਲ ਜੁਨੇਜਾ ਵਾਰਡ ਕੌਂਸਲਰ ?

0

ਪਟਿਆਲਾ (ਸ਼ਹੀਦ—ਏ—ਆਜ਼ਮ ਬਿਓਰੋ) : ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੇ ਨੇੜੇ ਬਣਨ ਵਾਲੇ ਖੰਡਾ ਚੌਂਕ ਦਾ ਉਦਘਾਟਨ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਯਾਦਗਾਰੀ ਸਮਰਪਿਤ ਕੀਤਾ ਗਿਆ। ਉਦਘਾਟਨ ਸਮਾਰੋਹ ਵਿੱਚ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮਿਹਰ ਕੁੰਦਨ ਗੋਗੀਆ ਮੌਜੂਦ ਸਨ।

ਪਰ ਇਸ ਵਾਰਡ ਦੇ ਸਥਾਨਕ ਕੌਂਸਲਰ ਹਰਪਾਲ ਜੁਨੇਜਾ ਇਸ ਸਮਾਰੋਹ ਵਿੱਚ ਗੈਰਹਾਜ਼ਰ ਰਹੇ, ਜਿਸ ਨਾਲ ਲੋਕਾਂ ਵਿੱਚ ਹੈਰਾਨੀ ਦਾ ਮਾਹੌਲ ਬਣਿਆ। ਚੌਂਕ ਦਾ ਉਦਘਾਟਨ ਕਰਨ ਵਾਲਿਆਂ ਨੇ ਇਸ ਇਲਾਕੇ ਲਈ ਇਹ ਮਹੱਤਵਪੂਰਨ ਯੋਜਨਾ ਲੋਕਾਂ ਦੇ ਹਿੱਤ ਲਈ ਬਣਾਈ ਹੈ ਅਤੇ ਇਹ ਚੌਂਕ ਹਮੇਸ਼ਾ ਲਈ ਸਿੱਖ ਧਰਮ ਅਤੇ ਸੱਭਿਆਚਾਰ ਦੀ ਯਾਦਗਾਰੀ ਵਜੋਂ ਰਹੇਗਾ।

Exit mobile version