Home ਪੰਜਾਬ ਫਤਿਹਗੜ੍ਹ ਸਾਹਿਬ ‘ਚ ਬੀਜੇਪੀ ਦੀ ਅਹਿਮ ਮੀਟਿੰਗ — ਤਰਨਤਾਰਨ ਉਪਚੋਣ, ਮੰਡਲ ਵਿਸਥਾਰ...

ਫਤਿਹਗੜ੍ਹ ਸਾਹਿਬ ‘ਚ ਬੀਜੇਪੀ ਦੀ ਅਹਿਮ ਮੀਟਿੰਗ — ਤਰਨਤਾਰਨ ਉਪਚੋਣ, ਮੰਡਲ ਵਿਸਥਾਰ ਤੇ ਬਿਹਾਰ ਚੋਣਾਂ ‘ਤੇ ਚਰਚਾ

0

ਸ੍ਰੀ ਫਤਿਹਗੜ੍ਹ ਸਾਹਿਬ (ਛਤਰਪਾਲ ਸਿੰਘ) : ਅੱਜ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਭੱਟੀ ਫਾਰਮ ਵਿਖੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਅਗਵਾਈ ਜਿਲ੍ਹਾ ਪ੍ਰਧਾਨ ਸ. ਦੀਦਾਰ ਸਿੰਘ ਭੱਟੀ ਜੀ ਨੇ ਕੀਤੀ।

ਇਸ ਮੌਕੇ ਮੀਟਿੰਗ ਦੌਰਾਨ ਤਿੰਨ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ —
ਤਰਨਤਾਰਨ ਸਾਹਿਬ ਦੀ ਉਪ ਚੋਣ ਲਈ ਰਣਨੀਤੀ ਤਿਆਰ ਕੀਤੀ ਗਈ।
ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡਲਾਂ ਦੇ ਵਿਸਥਾਰ ਬਾਰੇ ਵਿਸਤ੍ਰਿਤ ਵਿਚਾਰ ਹੋਇਆ।
ਬਿਹਾਰ ਚੋਣਾਂ ਲਈ ਪਾਰਟੀ ਦੇ ਯੋਜਨਾਤਮਕ ਯੋਗਦਾਨ ਤੇ ਤਿਆਰੀਆਂ ‘ਤੇ ਗੰਭੀਰ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਸਾਰੇ ਕਾਰਯਕਰਤਾਵਾਂ ਨੇ ਇਹ ਪ੍ਰਣ ਕੀਤਾ ਕਿ ਹਰ ਸਦੱਸ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗਾ ਅਤੇ ਪਾਰਟੀ ਦੇ ਹਿਤਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਨਿਭਿਰਤਾ ਨਾਲ ਕੰਮ ਕਰੇਗਾ।

ਇਸ ਮੌਕੇ ਮੌਜੂਦ ਦਾਸ ਵੱਲੋਂ ਵੀ ਆਪਣੀ ਹਾਜ਼ਰੀ ਲਗਵਾ ਕੇ ਵਿਚਾਰ ਪੇਸ਼ ਕੀਤੇ ਗਏ।
ਮੀਟਿੰਗ ਦੌਰਾਨ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸ. ਜਗਦੀਪ ਸਿੰਘ ਚੀਮਾ ਜੀ ਦਾ ਗਰਮਜੋਸ਼ੀ ਨਾਲ ਤਹਿ ਦਿਲੋਂ ਸਵਾਗਤ ਕੀਤਾ ਗਿਆ।

ਸ. ਦੀਦਾਰ ਸਿੰਘ ਭੱਟੀ ਨੇ ਸਭ ਕਾਰਯਕਰਤਾਵਾਂ ਨੂੰ ਏਕਤਾ, ਅਨੁਸ਼ਾਸਨ ਅਤੇ ਜਨਸੇਵਾ ਦੇ ਸੁਤੰਤਰਤ ਸਿਧਾਂਤਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ ਅਤੇ ਜ਼ੋਰ ਦਿੱਤਾ ਕਿ ਹਰ ਇੱਕ ਪੱਧਰ ‘ਤੇ ਪਾਰਟੀ ਦਾ ਝੰਡਾ ਹੋਰ ਉੱਚਾ ਲਹਿਰਾਇਆ ਜਾਵੇ।

Exit mobile version