Homeਪਟਿਆਲਾ ਅਪਡੇਟਕਈ ਪੰਜਾਬੀ ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ...

ਕਈ ਪੰਜਾਬੀ ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਪਟਿਆਲਾ ਦੇ ਬੇਅੰਤ ਸ਼ਰਮਾ

ਪੰਜਾਬੀ ਫ਼ਿਲਮ “ਇੱਕ ਤੇਰੇ ਕਰਕੇ” 14 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ


ਪਟਿਆਲਾ, 25 ਅਕਤੂਬਰ , (ਛਤਰਪਾਲ ਸਿੰਘ) : ਆਉਣ ਵਾਲੀ 14 ਨਵੰਬਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਖ਼ਾਸ ਤੋਹਫ਼ਾ ਮਿਲਣ ਜਾ ਰਿਹਾ ਹੈ। ਪੰਜਾਬੀ ਫ਼ਿਲਮ “ਇੱਕ ਤੇਰੇ ਕਰਕੇ” ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਮੁੱਖ ਐਕਟਰ ਪ੍ਰਭ ਗਿੱਲ ਅਤੇ ਐਕਟਰਸ ਕਮਲ ਖੰਗੂੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦਾ ਨਿਰਦੇਸ਼ਨ ਬੰਟੀ ਜੰਡਵਾਲੀਆ ਵਲੋਂ ਕੀਤਾ ਗਿਆ ਹੈ, ਜਦਕਿ ਨਿਰਮਾਤਾ ਰੀਤ ਵੜੈਚ ਹਨ ਅਤੇ ਕਹਾਣੀ ਅਜਸੀਰਾ ਨੇ ਲਿਖੀ ਹੈ।

ਇਸ ਪ੍ਰੋਜੈਕਟ ਨਾਲ ਸਟੋਰੀ ਕੰਸਲਟੈਂਟ ਜਸਵਿੰਦਰ ਗਰੇਵਾਲ ਵੀ ਜੁੜੇ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਪਟਿਆਲਾ ਦੇ ਰਹਿਣ ਵਾਲੇ ਬੇਅੰਤ ਸ਼ਰਮਾ ਵੀ ਇੱਕ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ। ਬੇਅੰਤ ਸ਼ਰਮਾ ਪਹਿਲਾਂ ਵੀ ਕਈ ਹਿੱਟ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਅਤੇ ਇਸ ਫ਼ਿਲਮ ਵਿੱਚ ਵੀ ਉਹ ਦਰਸ਼ਕਾਂ ਨੂੰ ਆਪਣੇ ਸ਼ਾਨਦਾਰ ਕਿਰਦਾਰ ਨਾਲ ਪ੍ਰਭਾਵਿਤ ਕਰਨਗੇ।

ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਬੇਅੰਤ ਸ਼ਰਮਾ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਿਨੇਮਾਘਰਾਂ ਵਿੱਚ ਜਾ ਕੇ ਇਸ ਪਰਿਵਾਰਕ ਫ਼ਿਲਮ ਦਾ ਆਨੰਦ ਮਾਣਣ, ਕਿਉਂਕਿ “ਇੱਕ ਤੇਰੇ ਕਰਕੇ” ਇੱਕ ਮਨੋਰੰਜਕ ਅਤੇ ਸੁਨੇਹਾ ਦੇਣ ਵਾਲੀ ਫ਼ਿਲਮ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments