Homeਸੰਸਾਰਮਲੇਸ਼ੀਆ: ਆਸੀਆਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਵਰਚੁਅਲ ਸ਼ਾਮਿਲ ਹੋਣਗੇ, ਟਰੰਪ ਨਾਲ...

ਮਲੇਸ਼ੀਆ: ਆਸੀਆਨ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਵਰਚੁਅਲ ਸ਼ਾਮਿਲ ਹੋਣਗੇ, ਟਰੰਪ ਨਾਲ ਨਹੀਂ ਹੋਵੇਗੀ ਮੁਲਾਕਾਤ

ਕੁਆਲਾਲੰਪੁਰ, 23 ਅਕਤੂਬਰ 2025: ਮਲੇਸ਼ੀਆ ਵਿੱਚ 26 ਤੋਂ 28 ਅਕਤੂਬਰ ਤੱਕ ਹੋਣ ਵਾਲੇ 47ਵੇਂ ਆਸੀਆਨ ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਕਾ ਮੌਜੂਦ ਨਹੀਂ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਫ਼ੋਨ ‘ਤੇ ਗੱਲ ਕਰਕੇ ਇਸ ਬਾਰੇ ਸੂਚਿਤ ਕੀਤਾ ਕਿ ਉਹ ਸੰਮੇਲਨ ਵਿੱਚ ਵਰਚੁਅਲ ਸ਼ਾਮਿਲ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੂੰ ਆਸੀਆਨ ਪ੍ਰਧਾਨਗੀ ਲਈ ਵਧਾਈ ਦਿੱਤੀ ਅਤੇ ਆਸੀਆਨ-ਭਾਰਤ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹਨ।

ਸੰਮੇਲਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਿਲ ਹੋਣਗੇ। ਪਹਿਲਾਂ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਮੋਦੀ ਅਤੇ ਟਰੰਪ ਸੰਮੇਲਨ ਦੌਰਾਨ ਮਿਲ ਸਕਦੇ ਹਨ, ਪਰ ਮੋਦੀ ਦੀ ਮਲੇਸ਼ੀਆ ਨਾ ਜਾਣ ਦੇ ਫ਼ੈਸਲੇ ਕਾਰਨ ਕੋਈ ਮੁਲਾਕਾਤ ਨਹੀਂ ਹੋਵੇਗੀ।

ਇਸ ਵਰਚੁਅਲ ਭਾਗੀਦਾਰੀ ਨਾਲ ਭਾਰਤ ਆਸੀਆਨ ਦੇ ਰਣਨੀਤਕ ਅਤੇ ਸਿਆਸੀ ਸਹਿਯੋਗ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments