Home ਪਟਿਆਲਾ ਅਪਡੇਟ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ...

350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਟਨਾ ਸਾਹਿਬ ਤੋਂ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਪੁੱਜਾ

0

ਪਟਿਆਲਾ: 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਟਨਾ ਸਾਹਿਬ ਤੋਂ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਪੁੱਜਾ। ਨਗਰ ਕੀਰਤਨ ਦਾ ਪਟਿਆਲਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਗਿਆਨੀ ਪ੍ਰਣਾਮ ਸਿੰਘ ਹੈੱਡ ਗ੍ਰੰਥੀ, ਗੁ. ਦੂਖਨਿਵਾਰਨ ਸਾਹਿਬ, ਜਗਜੀਤ ਸਿੰਘ ਦਰਦੀ, ਚੇਅਰਮੈਨ ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ, ਜਥੇ. ਜਸਵਿੰਦਰ ਪਾਲ ਸਿੰਘ ਚੱਢਾ, ਉੱਘੇ ਟਰਾਂਸਪੋਰਟਰ, ਜਥੇ. ਜਰਨੈਲ ਸਿੰਘ ਕਰਤਾਰਪੁਰ, ਮੈਂਬਰ ਐਸਜੀਪੀਸੀ, ਹਰਵਿੰਦਰ ਸਿੰਘ ਵਿੰਟੀ, ਪ੍ਰਧਾਨ ਕੈਂਪ ਕਲੋਨੀ ਗੁਰਦੁਆਰਾ, ਰਾਜਦੀਪ ਸਿੰਘ, ਚੇਅਰਮੈਨ ਪਲੇਅ—ਵੇਅ ਸਕੂਲ ਪਟਿਆਲਾ ਹਾਜ਼ਰ ਸਨ।

Exit mobile version