Home Uncategorized ਨਵੀਂ ਮੁੰਬਈ ਵਿੱਚ ਉੱਚੀ ਇਮਾਰਤ ਵਿੱਚ ਭਿਆਨਕ ਅੱਗ, 4 ਦੀ ਮੌਤ, 11...

ਨਵੀਂ ਮੁੰਬਈ ਵਿੱਚ ਉੱਚੀ ਇਮਾਰਤ ਵਿੱਚ ਭਿਆਨਕ ਅੱਗ, 4 ਦੀ ਮੌਤ, 11 ਜ਼ਖਮੀ

0

ਨਵੀਂ ਮੁੰਬਈ ਦੇ ਵਾਸ਼ੀ ਸੈਕਟਰ-14 ਵਿੱਚ ਰਹੇਜਾ ਰੈਜ਼ੀਡੈਂਸੀ ਹਾਊਸਿੰਗ ਸੋਸਾਇਟੀ ਦੀ ਦਸਵੀਂ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਨੇ 11ਵੀਂ ਅਤੇ 12ਵੀਂ ਮੰਜ਼ਿਲ ਤੱਕ ਫੈਲ ਗਈ। ਇਸ ਹਾਦਸੇ ਵਿੱਚ ਛੇ ਸਾਲ ਦੀ ਬੱਚੀ ਵੇਦਿਕਾ ਸੁੰਦਰ ਬਾਲਾਕ੍ਰਿਸ਼ਨਨ, ਕਮਲਾ ਹੀਰਲ ਜੈਨ (84), ਸੁੰਦਰ ਬਾਲਾਕ੍ਰਿਸ਼ਨਨ (44) ਅਤੇ ਪੂਜਾ ਰਾਜਨ (39) ਦੀ ਮੌਤ ਹੋ ਗਈ। 11 ਲੋਕ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਅੱਗ ਬੁਝਾਊ ਦਸਤੇ ਦੀਆਂ 10 ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਹਾਲੇ ਵੀ ਸਥਾਨ ‘ਤੇ ਬਚਾਅ ਕਾਰਜ ਜਾਰੀ ਰੱਖੀਆਂ ਹਨ।

Exit mobile version