Homeਪੰਜਾਬਜ਼ੀਰਕਪੁਰ ‘ਚ ਘਰੇਲੂ ਬੰਦੂਕ ਬਣਾਉਣ ਦੌਰਾਨ ਧਮਾਕਾ, 24 ਸਾਲਾ ਨੌਜਵਾਨ ਗੰਭੀਰ ਜ਼ਖਮੀ

ਜ਼ੀਰਕਪੁਰ ‘ਚ ਘਰੇਲੂ ਬੰਦੂਕ ਬਣਾਉਣ ਦੌਰਾਨ ਧਮਾਕਾ, 24 ਸਾਲਾ ਨੌਜਵਾਨ ਗੰਭੀਰ ਜ਼ਖਮੀ

ਜ਼ੀਰਕਪੁਰ : ਚੌਧਰੀ ਕਲੋਨੀ ਵਿਖੇ ਇੱਕ ਨੌਜਵਾਨ ਵੱਲੋਂ ਘਰੇਲੂ ਤਰੀਕੇ ਨਾਲ ਪੋਟਾਸ਼ ਬੰਦੂਕ ਤਿਆਰ ਕਰਦੇ ਸਮੇਂ ਹੋਇਆ ਵੱਡਾ ਧਮਾਕਾ ਖਤਰਨਾਕ ਹਾਦਸੇ ਵਿੱਚ ਤਬਦੀਲ ਹੋ ਗਿਆ। 24 ਸਾਲਾ ਸੂਰਜ, ਜੋ ਇਸ ਕਲੋਨੀ ਦਾ ਰਹਿਣ ਵਾਲਾ ਹੈ, ਬਾਰੂਦ ਲੋਡ ਕਰਦੇ ਸਮੇਂ ਹੋਏ ਧਮਾਕੇ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਧਮਾਕਾ ਇੰਨਾ ਤਿੱਖਾ ਸੀ ਕਿ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਤੇ ਆਸ-ਪਾਸ ਦੇ ਲੋਕਾਂ ਵਿਚ ਘਬਰਾਹਟ ਫੈਲ ਗਈ। ਮੌਕੇ ‘ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਸੂਰਜ ਨੂੰ ਤੁਰੰਤ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਦੇ ਅਨੁਸਾਰ ਉਸ ਦੇ ਦੋਵੇਂ ਹੱਥਾਂ ਦੀਆਂ ਹਥੇਲੀਆਂ ਗੰਭੀਰ ਰੂਪ ਨਾਲ ਝੁਲਸ ਚੁੱਕੀਆਂ ਹਨ।

ਪੁਲਿਸ ਦੇ ਅਨੁਸਾਰ ਸੂਰਜ ਨੇ ਲੋਹੇ ਦੀ ਪਾਈਪ ਦੀ ਵਰਤੋਂ ਕਰਕੇ ਪੋਟਾਸ਼ ਬੰਦੂਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਬੰਦੂਕਾਂ ਆਮ ਤੌਰ ‘ਤੇ ਸ਼ਿਕਾਰ ਜਾਂ ਸ਼ੌਕ ਮੱਦੇਨਜ਼ਰ ਤਿਆਰ ਕੀਤੀਆਂ ਜਾਂਦੀਆਂ ਹਨ, ਪਰ ਬਾਰੂਦ ਦੀ ਗਲਤ ਮਾਤਰਾ ਜਾਂ ਅਸੁਰੱਖਿਅਤ ਢੰਗ ਨਾਲ ਵਰਤੋਂ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ।

ਇਲਾਕਾ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ ਅਤੇ ਬਾਅਦ ਵਿਚ ਸੂਰਜ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਪਾਇਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਬੰਦੂਕ ਦੇ ਬਚੇ ਹਿੱਸੇ ਤੇ ਬਾਰੂਦ ਦੇ ਅੰਸ਼ ਜ਼ਬਤ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments