ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਡੀਪ ਫੇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਜਗਮਨ ਸਮਰਾ ਨਾਂਅ ਦੇ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ।
ਡੀਪ ਫੇਕ ਤਕਨੀਕ ਏਆਈ ਰਾਹੀਂ ਕਿਸੇ ਵਿਅਕਤੀ ਦੇ ਚਿਹਰੇ ਅਤੇ ਆਵਾਜ਼ ਨੂੰ ਫਰਜ਼ੀ ਵੀਡੀਓ ਵਿੱਚ ਜੋੜਨ ਲਈ ਵਰਤੀ ਜਾਂਦੀ ਹੈ। ਇਸਦੀ ਗਲਤ ਵਰਤੋਂ ਜਨਤਾ ਨੂੰ ਗੁੰਮਰਾਹ ਕਰਨ, ਰਿਵੇਂਜ ਪੋਰਨ, ਚੋਣਾਂ ‘ਚ ਪ੍ਰਭਾਵ ਪਾਉਣ ਜਾਂ ਧੋਖਾਧੜੀ ਕਰਨ ਲਈ ਕੀਤੀ ਜਾਂਦੀ ਹੈ।
ਮਾਹਿਰਾਂ ਅਨੁਸਾਰ ਡੀਪਫੇਕ ਪਛਾਣਨ ਦੇ ਲਈ ਕੁਝ ਸਧਾਰਣ ਲੱਛਣ ਹਨ: ਅੱਖਾਂ ਦੀ ਕੁਦਰਤੀ ਗਤੀ ਨਾ ਹੋਣਾ, ਚਿਹਰੇ ਦੇ ਭਾਵ ਅਸਧਾਰਨ ਹੋਣਾ, ਸਰੀਰ ਅਤੇ ਚਮੜੀ ਦੇ ਰੰਗ ਅਸਧਾਰਨ ਦਿਖਾਈ ਦੇਣਾ, ਅਤੇ ਅਜ਼ੀਬ ਰੌਸ਼ਨੀ ਜਾਂ ਚਾਲ।







