Homeਪੰਜਾਬਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ — “ਰੌਸ਼ਨੀ ਹਰ ਘਰ ਤੱਕ ਪਹੁੰਚੇ”

ਚੰਡੀਗੜ੍ਹ : ਦੇਸ਼ ਭਰ ਵਿੱਚ ਅੱਜ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੀ ਧੂਮ ਹੈ। ਇਸ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਅਤੇ ਸਮੂਹ ਭਾਰਤ ਵਾਸੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਦੀਵਿਆਂ ਦਾ ਤਿਉਹਾਰ ਨਹੀਂ, ਸਗੋਂ ਚੰਗਿਆਈ, ਉਮੀਦ ਅਤੇ ਮਿਲਾਪ ਦਾ ਪ੍ਰਤੀਕ ਹੈ।

ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ, ਪ੍ਰਮਾਤਮਾ ਕਰੇ ਕਿ ਹਰ ਘਰ ਦਾ ਦੀਵਾ ਸਦਾ ਚਮਕਦਾ ਰਹੇ ਤੇ ਹਰ ਪਰਿਵਾਰ ਖੁਸ਼ਹਾਲੀ ਦੀ ਰੌਸ਼ਨੀ ਨਾਲ ਰੌਸ਼ਨ ਹੋਵੇ। ਇਸ ਤਿਉਹਾਰ ਨਾਲ ਲੋਕਾਂ ਵਿੱਚ ਪਿਆਰ, ਆਪਸੀ ਭਰੋਸਾ ਅਤੇ ਇਕਤਾ ਹੋਰ ਮਜ਼ਬੂਤ ਬਣੇ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦਾ ਤਿਉਹਾਰ ਸ਼ਾਂਤੀ ਅਤੇ ਸਾਦਗੀ ਨਾਲ ਮਨਾਇਆ ਜਾਵੇ। ਨਾਲ ਹੀ ਪ੍ਰਦੂਸ਼ਣ ਤੋਂ ਬਚਾਅ ਲਈ ਪਟਾਕਿਆਂ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ। ਮਾਨ ਨੇ ਕਿਹਾ ਕਿ ਅਸਲ ਚਾਨਣ ਉਹ ਹੈ ਜੋ ਦਿਲਾਂ ਵਿੱਚ ਪਿਆਰ ਅਤੇ ਭਰਾਵਾਂ ਦੀ ਲੋੜ ਪੈਦਾ ਕਰੇ।

ਦੀਵਾਲੀ ਦੇ ਮੌਕੇ ‘ਤੇ ਸੂਬੇ ਭਰ ਵਿੱਚ ਸਰਕਾਰੀ ਇਮਾਰਤਾਂ, ਮੰਦਰਾਂ ਅਤੇ ਗੁਰਦੁਆਰਿਆਂ ਨੂੰ ਰੌਸ਼ਨ ਕੀਤਾ ਗਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments