Home ਸੰਸਾਰ ਵਾਸ਼ਿੰਗਟਨ ‘ਚ ਸਿੱਖਸ ਆਫ਼ ਅਮੈਰੀਕਾ ਦੇ ਵਫ਼ਦ ਦੀ ਅੰਬੈਸੀ ਆਫ਼ ਇੰਡੀਆ ਦੀ...

ਵਾਸ਼ਿੰਗਟਨ ‘ਚ ਸਿੱਖਸ ਆਫ਼ ਅਮੈਰੀਕਾ ਦੇ ਵਫ਼ਦ ਦੀ ਅੰਬੈਸੀ ਆਫ਼ ਇੰਡੀਆ ਦੀ ਡੀਸੀਐਮ ਮੈਡਮ ਨਾਮੈਗੀਆ ਖਾਂਪਾ ਨਾਲ ਅਹਿਮ ਮੁਲਾਕਾਤ

0

ਵਾਸ਼ਿੰਗਟਨ : ਸਿੱਖਸ ਆਫ਼ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੰਬੈਸੀ ਆਫ਼ ਇੰਡੀਆ, ਵਾਸ਼ਿੰਗਟਨ ਡੀਸੀ ਵਿਚ ਡਿਪਟੀ ਚੀਫ਼ ਆਫ਼ ਮਿਸ਼ਨ ਮੈਡਮ ਨਾਮੈਗੀਆ ਖਾਂਪਾ ਨਾਲ ਅਹਿਮ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ।

ਮੈਡਮ ਖਾਂਪਾ, ਜੋ ਹਾਲ ਹੀ ਵਿਚ ਨੈਰੋਬੀ ਤੋਂ ਤਬਾਦਲਾ ਹੋ ਕੇ ਵਾਸ਼ਿੰਗਟਨ ਡੀਸੀ ਆਈਆਂ ਹਨ, ਨੇ ਵਫ਼ਦ ਦੇ ਵਿਚਾਰਾਂ ਨੂੰ ਬਹੁਤ ਸੰਜ਼ੀਦਗੀ ਨਾਲ ਸੁਣਿਆ ਅਤੇ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਮਤੀ ਜਤਾਈ।

ਵਫ਼ਦ ਵੱਲੋਂ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਬੇਨਤੀ ਪੱਤਰ ਵੀ ਸੌਂਪਿਆ ਗਿਆ, ਜਿਸ ਵਿਚ ਪੰਜਾਬ ਦੇ ਹੜ੍ਹ ਪੀੜਤਾਂ ਲਈ ਹੋਰ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ।

ਮੈਡਮ ਖਾਂਪਾ ਨੇ ਸਿੱਖਸ ਆਫ਼ ਅਮੈਰੀਕਾ ਦੇ ਮੈਂਬਰਾਂ ਨੂੰ ਪ੍ਰਸਿੱਧ ਲੇਖਕ ਹਰਬੰਸ ਸਿੰਘ ਦੀ ਪੁਸਤਕ ‘The Heritage of the Sikhs’ ਭੇਂਟ ਕਰਦੇ ਹੋਏ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਮੀਡੀਆ ਨਾਲ ਗੱਲਬਾਤ ਦੌਰਾਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹ ਮੁਲਾਕਾਤ ਬਹੁਤ ਹੀ ਸਕਾਰਾਤਮਕ ਅਤੇ ਸੁਖਾਵੇਂ ਮਾਹੌਲ ਵਿਚ ਹੋਈ। ਉਨ੍ਹਾਂ ਨੇ ਦੱਸਿਆ ਕਿ ਮੈਡਮ ਖਾਂਪਾ ਨੇ ਅੰਬੈਸੀ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ।

ਇਸ ਵਫ਼ਦ ਵਿਚ ਕਮਲਜੀਤ ਸਿੰਘ ਸੋਨੀ (ਪ੍ਰਧਾਨ), ਬਲਜਿੰਦਰ ਸਿੰਘ ਸ਼ੰਮੀ (ਮੀਤ ਪ੍ਰਧਾਨ), ਸੁਖਪਾਲ ਸਿੰਘ ਧਨੋਆ (ਡਾਇਰੈਕਟਰ), ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਕਰਨ ਸਿੰਘ, ਗੁਰਪ੍ਰੀਤ ਸਿੰਘ ਨਕੱਈ ਅਤੇ ਪ੍ਰਭਜੋਤ ਬੱਤਰਾ ਵੀ ਸ਼ਾਮਲ ਸਨ।

ਜਸਦੀਪ ਸਿੰਘ ਜੱਸੀ ਨੇ ਉਮੀਦ ਜਤਾਈ ਕਿ ਇਹ ਮੁਲਾਕਾਤ ਸਿੱਖ ਭਾਈਚਾਰੇ ਲਈ ਸਾਰਥਕ ਨਤੀਜੇ ਲਿਆਵੇਗੀ ਅਤੇ ਭਾਰਤ ਸਰਕਾਰ ਨਾਲ ਨਵਾਂ ਸਹਿਯੋਗੀ ਅਧਿਆਇ ਖੋਲੇਗੀ।

Exit mobile version