Home ਦੇਸ਼ ਰਾਬੜੀ ਦੇਵੀ ਦੇ ਘਰ ਦੇ ਬਾਹਰ ਡਰਾਮਾ — ਫਾੜਿਆ ਕੁੜਤਾ, ਸੜਕ ਤੇ...

ਰਾਬੜੀ ਦੇਵੀ ਦੇ ਘਰ ਦੇ ਬਾਹਰ ਡਰਾਮਾ — ਫਾੜਿਆ ਕੁੜਤਾ, ਸੜਕ ਤੇ ਲਿਟ ਗਿਆ, ਟਿਕਟ ਬਦਲੇ ਪੈਸੇ ਮੰਗਣ ਦਾ ਲਾਇਆ ਦੋਸ਼

0

ਚੋਣਾਂ ਨੇੜੇ ਆਉਂਦੇ ਹੀ ਬਿਹਾਰ ਦਾ ਰਾਜਨੀਤਿਕ ਮਾਹੌਲ ਹੋ ਰਿਹਾ ਹੈ ਗਰਮ


ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਮਹਾਂਗੱਠਜੋੜ ਵਿੱਚ ਟਿਕਟਾਂ ਦੀ ਖਿੱਚੋਤਾਣ ਚਰਮ ‘ਤੇ ਪਹੁੰਚ ਗਈ ਹੈ। ਐਤਵਾਰ ਸਵੇਰੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਬਾਹਰ ਇਕ ਨਾਟਕੀ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਸਾਬਕਾ ਉਮੀਦਵਾਰ ਮਦਨ ਸਾਹ ਨੇ ਗੁੱਸੇ ਅਤੇ ਨਿਰਾਸ਼ਾ ਵਿੱਚ ਆਪਣਾ ਕੁੜਤਾ ਫਾੜ ਲਿਆ ਅਤੇ ਸੜਕ ‘ਤੇ ਲੇਟ ਕੇ ਰੋਣ ਲੱਗ ਪਿਆ।

ਮਦਨ ਸਾਹ ਨੇ ਦਾਅਵਾ ਕੀਤਾ ਕਿ ਸੰਜੇ ਯਾਦਵ ਨੇ ਮਧੂਬਨ ਵਿਧਾਨ ਸਭਾ ਸੀਟ ‘ਤੇ ਟਿਕਟ ਦੇਣ ਦੇ ਬਦਲੇ 2 ਕਰੋੜ 70 ਲੱਖ ਰੁਪਏ ਮੰਗੇ। ਉਸਨੇ ਕਿਹਾ ਕਿ ਜੇ ਪੈਸੇ ਨਾ ਦਿੱਤੇ ਜਾਣ ਤਾਂ ਟਿਕਟ ਕਿਸੇ ਹੋਰ ਨੂੰ ਸੌਂਪ ਦਿੱਤੀ ਜਾਵੇਗੀ।

ਇਸ ਘਟਨਾ ਨੇ ਮਹਾਂਗੱਠਜੋੜ ਦੇ ਅੰਦਰੂਨੀ ਮਾਮਲਿਆਂ ਅਤੇ ਉਮੀਦਵਾਰ ਚੋਣ ਪ੍ਰਕਿਰਿਆ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਉੱਧਰ, ਵੋਟਾਂ ਦੇ ਪਹਿਲੇ ਗੇੜ ‘ਚ ਸਿਰਫ਼ 19 ਦਿਨ ਬਾਕੀ ਹਨ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਆਦ 20 ਅਕਤੂਬਰ ਹੈ, ਪਰ ਅਜੇ ਤੱਕ ਸੀਟ ਵੰਡ ‘ਤੇ ਕੋਈ ਸਪੱਸ਼ਟ ਐਲਾਨ ਨਹੀਂ ਹੋਇਆ।

ਕਾਂਗਰਸ ਨੇ ਹੁਣ ਤੱਕ 53 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਦਕਿ ਰਾਸ਼ਟਰੀ ਜਨਤਾ ਦਲ (RJD) ਵੱਲੋਂ ਜਾਰੀ ਪਹਿਲੀ ਸੂਚੀ ‘ਚ 52 ਨਾਮ ਸ਼ਾਮਲ ਹਨ। ਇਸ ਵਾਰ ਰਾਘੋਪੁਰ ਵਿਧਾਨ ਸਭਾ ਸੀਟ ‘ਤੇ ਤੇਜਸਵੀ ਯਾਦਵ ਦਾ ਮੁਕਾਬਲਾ ਭਾਜਪਾ ਉਮੀਦਵਾਰ ਸਤੀਸ਼ ਯਾਦਵ ਨਾਲ ਹੋਵੇਗਾ — ਜਿਸਨੇ 2010 ਦੀਆਂ ਚੋਣਾਂ ‘ਚ ਰਾਬੜੀ ਦੇਵੀ ਨੂੰ ਹਰਾਇਆ ਸੀ

Exit mobile version