– ਦੀਵਾਲੀ ਇਕੱਲਿਆਂ ਨਹੀਂ ਸਾਂਝ ਦਾ ਤਿਉਹਾਰ ਹੈ – ਮੇਅਰ ਕੁੰਦਨ ਗੋਗੀਆ
ਪਟਿਆਲਾ 19 ਅਕਤੂਬਰ ( ) ਜੈਮਸ ਪਬਲਿਕ ਸਕੂਲ ਦੀ ਅਰਬਨ ਅਸਟੇਟ ਵਿਖੇ ਪ੍ਰਿੰਸੀਪਲ, ਡਾ. ਮੰਜਰੀ ਤੇਜਪਾਲ ਦੀ ਯੋਗ ਅਗਵਾਈ ‘ਸਪ੍ਰੈਡ ਏ ਸਮਾਈਲ ਮੁਹਿੰਮ’ ਨੂੰ ਮਾਪਿਆਂ ਅਤੇ ਸਥਾਨਕ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਇਸ ਮੌਕੇ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਤੋਂ ਇਲਾਵਾ ਸ਼੍ਰੀਮਤੀ ਪਰਮਜੀਤ ਕੌਰ ਨੇਤਾ, ਸ਼੍ਰੀਮਤੀ ਸ਼ਮਿੰਦਰ ਸੰਧੂ ਉੱਦਮੀ ਅਤੇ ਐਨਜੀਓ ਪਟਿਆਲਾ ਵੂਮੈਨ ਦੀ ਸੰਸਥਾਪਕ, ਅਤੇ ਨਿਫਟ ਦੀ ਪ੍ਰਸਿੱਧ ਫੈਸ਼ਨ ਡਿਜ਼ਾਈਨਰ, ਸ਼੍ਰੀਮਤੀ ਮੋਨਿਕਾ ਕਥੂਰੀਆ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।ਦੱਸਣਯੋਗ ਹੈ ਕਿ ਇਹ ਸਮਾਗਮ ਵਿਦਿਆਰਥੀਆਂ ਨੂੰ ਦਿਆਲਤਾ ਨਾਲ ਜੋੜਨ ਲਈ ਪ੍ਰੇਰਿਤ ਕਰਨ ਦੀ ਸਕੂਲ ਦੀ ਉੱਤਮ ਪਹਿਲਕਦਮੀ ਦਾ ਹਿੱਸਾ ਸੀ, ਜਿਸ ਤੋਂ ਇਕੱਠੇ ਕੀਤੇ ਗਏ ਫੰਡ ਚੌਰਾ ਰੋਡ ਵਿਖੇ ਬਣੇ ਬਿਰਧ ਆਸ਼ਰਮ ਨੂੰ ਦਾਨ ਕੀਤੇ ਗਏ ।
ਮੁਹਿੰਮ ਵਿੱਚ ਤੀਜੀ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੇ ਪੂਰੀ ਅਣਥੱਕ ਮਿਹਨਤ ਨਾਲ ਭਾਗ ਲਿਆ। ਸਮਾਗਮ ਵਿੱਚ ਵਿਦਿਆਰਥੀਆਂ ਕਈ ਤਰ੍ਹਾਂ ਦੀਆਂ ਸੁੰਦਰ ਹੱਥ ਨਾਲ ਬਣਾਈਆਂ ਦਿਵਾਲੀ ਵਸਤੂਆਂ ਰਾਹੀਂ ਆਪਣੀ ਕਲਾ ਅਤੇ ਕਾਰੀਗਰੀ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨੀਆਂ ਵਿੱਚ ਮੋਮਬੱਤੀਆਂ, ਹੱਥ ਨਾਲ ਰੰਗ ਕੀਤੇ ਦੀਵੇ, ਸਜਾਵਟੀ ਲਾਲਟੈਣਾਂ, ਰੰਗੋਲੀ ਪਾਊਡਰ ਪਾਊਚ, ਹੱਥ ਨਾਲ ਬਣਾਈ ਚਿੱਤਰਕਾਰੀ, ਵਾਤਾਵਰਣ-ਅਨੁਕੂਲ ਕਾਗਜ਼ ਦੇ ਬੈਗ, ਹੱਥ ਨਾਲ ਬਣੀਆਂ ਮੋਮਬੱਤੀਆਂ ਅਤੇ ਹੋਰ ਸਮਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਇਨ੍ਹਾਂ ਤੋਂ ਇਲਾਵਾ, ਖਾਣੇ ਅਤੇ ਖੇਡਾਂ ਦੇ ਸਟਾਲਾਂ ਨੇ ਤਿਉਹਾਰ ਦੀ ਖੁਸ਼ੀ ਵਿੱਚ ਹੋਰ ਵਾਧਾ ਕੀਤਾ।
ਮੁਹਿੰਮ ਵਿੱਚ ਤੀਜੀ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੇ ਪੂਰੀ ਅਣਥੱਕ ਮਿਹਨਤ ਨਾਲ ਭਾਗ ਲਿਆ।







