ਪਟਿਆਲਾ, 18 ਅਕਤੂਬਰ (ਛਤਰਪਾਲ ਸਿੰਘ): ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ (ਆਰ.ਜੇ.ਐਮ.ਸੀ.) ਵਿਖੇ ਅੱਜ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਦੀ ਅਗਵਾਈ ਹੇਠ ਮੈਨੇਜਮੈਂਟ ਦੇ ਡਾਇਰੈਕਟਰਾਂ ਅਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਲੱਬ ਦੀ ਬਿਹਤਰੀ ਅਤੇ ਪ੍ਰਬੰਧਕੀ ਸੁਧਾਰਾਂ ਲਈ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ।
ਮੀਟਿੰਗ ਦੌਰਾਨ ਸਰਵਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ ਕਲੱਬ ਦੀ ਇਕਸਟ੍ਰਾ ਆਰਡਿਨਰੀ ਜਨਰਲ ਮੀਟਿੰਗ (ਈਜੀਐਮ) 12 ਨਵੰਬਰ ਨੂੰ ਬੁਲਾਈ ਜਾਵੇਗੀ, ਜਦਕਿ ਚੋਣਾਂ 20 ਦਸੰਬਰ ਨੂੰ ਕਰਵਾਈਆਂ ਜਾਣਗੀਆਂ।
ਕਲੱਬ ਦੀ ਮੈਨੇਜਮੈਂਟ ਵਿਚ 12 ਮੈਂਬਰ ਅਹੁਦੇਦਾਰ ਤੇ ਡਾਇਰੈਕਟਰ ਵਜੋਂ ਸ਼ਾਮਲ ਹਨ, ਜਿਨ੍ਹਾਂ ਵਿਚੋਂ 9 ਡਾਇਰੈਕਟਰ ਅੱਜ ਦੀ ਮੀਟਿੰਗ ਵਿੱਚ ਮੌਜੂਦ ਰਹੇ। ਸ਼ਾਮਲ ਮੈਂਬਰਾਂ ਵਿੱਚ ਦੀਪਕ ਕੰਪਾਨੀ (ਪ੍ਰਧਾਨ), ਵਿਕਾਸ ਪੁਰੀ (ਮੀਤ ਪ੍ਰਧਾਨ), ਸੰਚਿਤ ਕੁਮਾਰ (ਖ਼ਜ਼ਾਨਚੀ), ਵਿਕਰਮਜੀਤ ਸਿੰਘ, ਡਾ. ਅੰਸ਼ੁਮਨ ਖਰਬੰਦਾ, ਡਾ. ਨਿਧੀ ਬਾਂਸਲ, ਜਤਿਨ ਗੋਇਲ, ਪ੍ਰਦੀਪ ਕੁਮਾਰ ਸਿੰਗਲਾ ਅਤੇ ਰਾਹੁਲ ਮਹਿਤਾ ਸ਼ਾਮਲ ਸਨ।
ਪ੍ਰਧਾਨ ਦੀਪਕ ਕੰਪਾਨੀ ਅਤੇ ਮੀਤ ਪ੍ਰਧਾਨ ਵਿਕਾਸ ਪੁਰੀ ਨੇ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਸਫਲ ਰਹੀ ਅਤੇ ਸਾਰੇ ਫੈਸਲੇ ਬਹੁਮਤ ਤੇ ਸਰਵਸੰਮਤੀ ਨਾਲ ਲਏ ਗਏ। ਉਨ੍ਹਾਂ ਦੱਸਿਆ ਕਿ ਇੱਕ ਡਾਇਰੈਕਟਰ ਵਿਆਹ ਸਮਾਰੋਹ ਕਾਰਨ ਹਾਜ਼ਰ ਨਹੀਂ ਹੋ ਸਕੇ, ਜਦਕਿ ਦੋ ਡਾਇਰੈਕਟਰ ਮੀਟਿੰਗ ਤੋਂ ਗੈਰਹਾਜ਼ਰ ਰਹੇ।
ਮੀਟਿੰਗ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਸ਼ਾਮਲ ਹਨ —
- ਕਲੱਬ ਦੇ ਸਾਰੇ ਸਿਸਟਮ ਅਤੇ ਵਿੱਤੀ ਪ੍ਰਬੰਧ ਦੀ ਦੇਖਭਾਲ ਲਈ ਨਵਾਂ ਸੀ.ਏ. ਰੱਖਿਆ ਜਾਵੇਗਾ।
- ਸਮੁੱਚੇ ਸਟਾਫ ਨੂੰ ਬੋਨਸ ਦੇਣ ਦਾ ਫੈਸਲਾ ਵੀ ਮਨਜ਼ੂਰ ਕੀਤਾ ਗਿਆ ਹੈ।
ਕਲੱਬ ਪ੍ਰਬੰਧਨ ਨੇ ਕਿਹਾ ਕਿ ਇਹ ਕਦਮ ਕਲੱਬ ਦੀ ਪਾਰਦਰਸ਼ਤਾ ਅਤੇ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ।







