Homeਸੰਸਾਰਜੌਨਸਨ ਐਂਡ ਜੌਨਸਨ ’ਤੇ ਕੈਂਸਰ ਵਾਲੇ ਪਾਊਡਰ ਦਾ ਦੋਸ਼, ਇੰਗਲੈਂਡ ਵਿਚ ਤਿੰਨ...

ਜੌਨਸਨ ਐਂਡ ਜੌਨਸਨ ’ਤੇ ਕੈਂਸਰ ਵਾਲੇ ਪਾਊਡਰ ਦਾ ਦੋਸ਼, ਇੰਗਲੈਂਡ ਵਿਚ ਤਿੰਨ ਹਜ਼ਾਰ ਲੋਕਾਂ ਵੱਲੋਂ ਇਕ ਬਿਲੀਅਨ ਪੌਂਡ ਦਾ ਮੁਕੱਦਮਾ

ਲੰਡਨ: ਤੇਲ, ਕ੍ਰੀਮ, ਸਾਬਣ ਅਤੇ ਬੇਬੀ ਪਾਊਡਰ ਬਣਾਉਣ ਵਾਲੀ ਮਸ਼ਹੂਰ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ (Johnson & Johnson) ਹੁਣ ਇੰਗਲੈਂਡ ਵਿਚ ਇਕ ਵੱਡੇ ਕਾਨੂੰਨੀ ਜਾਲ ਵਿਚ ਫਸ ਗਈ ਹੈ। ਕੰਪਨੀ ’ਤੇ ਤਿੰਨ ਹਜ਼ਾਰ ਲੋਕਾਂ ਵੱਲੋਂ ਕੇਪੀ ਲਾਅ ਫਰਮ ਰਾਹੀਂ ਬ੍ਰਿਟੇਨ ਹਾਈਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕਮ ਪਾਊਡਰ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਮੌਜੂਦ ਸਨ।

ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਪਾਊਡਰ ਵਿਚ ਐਸਬੇਸਟੋਸ ਜਿਹੇ ਮਿਨਰਲਜ਼ (ਟ੍ਰੈਮੋਲਾਈਟ ਅਤੇ ਐਕਟੀਨੋਲਾਈਟ) ਮਿਲੇ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਦਾਅਵਾ ਹੈ ਕਿ ਕੰਪਨੀ ਨੂੰ ਇਹ ਗੱਲ 1960 ਦੇ ਦਹਾਕੇ ਤੋਂ ਪਤਾ ਸੀ, ਪਰ ਫਿਰ ਵੀ ਉਸ ਨੇ ਉਤਪਾਦ ਵੇਚਣ ਜਾਰੀ ਰੱਖੇ ਅਤੇ ਉਨ੍ਹਾਂ ਨੂੰ “ਸ਼ੁੱਧ ਤੇ ਸੁਰੱਖਿਅਤ” ਦੱਸ ਕੇ ਮਾਰਕੀਟ ਵਿਚ ਉਤਾਰਿਆ।

ਇਸ ਮਾਮਲੇ ਵਿਚ ਕੈਨਵੇ ਯੂਕੇ ਲਿਮਟਿਡ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਇਹ ਜੌਨਸਨ ਐਂਡ ਜੌਨਸਨ ਦੀ ਪੁਰਾਣੀ ਕੰਜ਼ਿਊਮਰ ਹੈਲਥ ਯੂਨਿਟ ਸੀ, ਜਿਸ ਨੂੰ 2023 ਵਿਚ ਵੱਖ ਕੀਤਾ ਗਿਆ ਸੀ। ਵਕੀਲਾਂ ਨੇ ਕੰਪਨੀ ਦੇ ਪੁਰਾਣੇ ਦਸਤਾਵੇਜ਼ਾਂ ਅਤੇ ਸਾਇੰਟੀਫਿਕ ਰਿਪੋਰਟਾਂ ਨੂੰ ਸਬੂਤ ਵਜੋਂ ਪੇਸ਼ ਕੀਤਾ ਹੈ।

ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਦੀ ਵਰਤੋਂ ਨਾਲ ਕਈ ਔਰਤਾਂ ਨੂੰ ਓਵਰੀ ਕੈਂਸਰ ਅਤੇ ਮੈਸੋਥੈਲੀਯੋਮਾ ਵਰਗੇ ਰੋਗ ਹੋਏ। ਇਸ ਦੇ ਬਾਵਜੂਦ ਕੰਪਨੀ ਨੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ।

ਹਾਲਾਂਕਿ ਕੰਪਨੀ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਜੌਨਸਨ ਐਂਡ ਜੌਨਸਨ ਦਾ ਕਹਿਣਾ ਹੈ ਕਿ ਉਸ ਦੇ ਸਾਰੇ ਉਤਪਾਦ ਨਿਯਮਾਂ ਦੇ ਅਨੁਸਾਰ ਸੁਰੱਖਿਅਤ ਹਨ ਅਤੇ ਉਨ੍ਹਾਂ ਵਿਚ ਐਸਬੇਸਟੋਸ ਨਹੀਂ।

ਇਹ ਮੁਕੱਦਮਾ ਹੁਣ ਤੱਕ ਦਾ ਸਭ ਤੋਂ ਵੱਡਾ ਕਲਾਸ ਐਕਸ਼ਨ ਕੇਸ ਮੰਨਿਆ ਜਾ ਰਿਹਾ ਹੈ, ਜਿਸ ਵਿਚ ਮੁਆਵਜ਼ੇ ਦੀ ਕੀਮਤ ਕਰੀਬ 1 ਬਿਲੀਅਨ ਪੌਂਡ (ਭਾਰਤੀ ਮੁਦਰਾ ਅਨੁਸਾਰ 10 ਹਜ਼ਾਰ ਕਰੋੜ ਰੁਪਏ ਤੋਂ ਵੱਧ) ਦੱਸੀ ਜਾ ਰਹੀ ਹੈ।

ਯਾਦ ਰਹੇ ਕਿ ਜੌਨਸਨ ਐਂਡ ਜੌਨਸਨ ਨੂੰ ਹਾਲ ਹੀ ਵਿਚ ਅਮਰੀਕਾ ਵਿਚ ਵੀ ਇਕ ਮਾਮਲੇ ’ਚ ਮੀ ਮੂਰੇ ਨਾਂ ਦੀ ਔਰਤ ਦੇ ਪਰਿਵਾਰ ਨੂੰ 966 ਮਿਲੀਅਨ ਡਾਲਰ (ਲਗਭਗ 8 ਹਜ਼ਾਰ ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਮਿਲਿਆ ਸੀ। ਉਸ ਦੀ ਮੌਤ ਮੈਸੋਥੈਲੀਯੋਮਾ ਕੈਂਸਰ ਕਾਰਨ ਹੋਈ ਸੀ।

ਦੱਸ ਦਈਏ ਕਿ ਜੌਨਸਨ ਐਂਡ ਜੌਨਸਨ ਨੇ 2020 ਵਿਚ ਅਮਰੀਕਾ ਅਤੇ 2023 ਵਿਚ ਬ੍ਰਿਟੇਨ ਵਿਚ ਟੈਲਕ ਬੇਸਡ ਬੇਬੀ ਪਾਊਡਰ ਵੇਚਣਾ ਬੰਦ ਕਰ ਦਿੱਤਾ ਸੀ, ਅਤੇ ਇਸ ਦੀ ਥਾਂ ਕਾਰਨ ਸਟਾਰਚ ਪਾਊਡਰ ਲਾਂਚ ਕੀਤਾ ਗਿਆ ਸੀ।

ਹੁਣ ਸਾਰਿਆਂ ਦੀ ਨਜ਼ਰ ਬ੍ਰਿਟੇਨ ਹਾਈਕੋਰਟ ਦੇ ਫੈਸਲੇ ’ਤੇ ਟਿਕੀ ਹੋਈ ਹੈ, ਜੋ ਇਸ ਗੰਭੀਰ ਦੋਸ਼ਾਂ ’ਤੇ ਆਉਣ ਵਾਲੇ ਦਿਨਾਂ ਵਿਚ ਸੁਣਾਇਆ ਜਾ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments