Home ਪੰਜਾਬ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ, ਧੀ ਅਮਾਨਤ ਨੇ ਕਹਿਆ —...

ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ, ਧੀ ਅਮਾਨਤ ਨੇ ਕਹਿਆ — “ਪਾਪਾ ਖੁਦ ਹੀ ਦੂਰ ਚਲੇ ਗਏ”

0

ਪੌਨਾ (ਲੁਧਿਆਣਾ): ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਨਾ ਵਿੱਚ ਅੱਜ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਸਾਰੇ ਮੌਜੂਦ ਚਿਹਰੇ ਭਾਵੁਕ ਹੋ ਗਏ ਜਦੋਂ ਉਨ੍ਹਾਂ ਦੀ ਧੀ ਅਮਾਨਤ ਕੌਰ ਨੇ ਕਹਿਆ, ਮੇਰੇ ਪਾਪਾ ਮੈਨੂੰ ਕਹਿੰਦੇ ਸਨ ਕਿ ਮੇਰੇ ਤੋਂ ਕਦੇ ਦੂਰ ਨਾ ਹੋਈ, ਪਰ ਅੱਜ ਉਹ ਖੁਦ ਮੇਰੇ ਤੋਂ ਦੂਰ ਚਲੇ ਗਏ। ਮੈਂ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੀ।”

ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਪ੍ਰਸਿੱਧ ਕਲਾਕਾਰਾਂ ਜਿਵੇਂ ਰੇਸ਼ਮ ਅਨਮੋਲ, ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੱਗੂ ਗਿੱਲ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ।

ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਪਿੰਡ ਨੇ ਇੱਕ ਪੁੱਤਰ ਵਰਗੇ ਫਨਕਾਰ ਨੂੰ ਅੰਸੂਆਂ ਨਾਲ ਵਿਦਾ ਕੀਤਾ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਹ ਜਲਦੀ ਹੀ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣਗੇ।

ਯਾਦ ਰਹੇ ਕਿ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਰਾਜਵੀਰ ਦੀ ਬਾਈਕ ਨਾਲ ਪਿੰਜੌਰ ਨੇੜੇ ਅਵਾਰਾ ਪਸ਼ੂ ਦੀ ਟੱਕਰ ਹੋ ਗਈ ਸੀ। ਗੰਭੀਰ ਸੱਟਾਂ ਕਾਰਨ 11 ਦਿਨਾਂ ਤੱਕ ਇਲਾਜ ਤੋਂ ਬਾਅਦ 8 ਅਕਤੂਬਰ 2025 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

Exit mobile version