Home ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ਸਪਲੀਮੈਂਟਰੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ਸਪਲੀਮੈਂਟਰੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਵੈਬਸਾਈਟ ਤੇ ਦਿੱਤੀ ਜਾਣਕਾਰੀ

0

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਮਾਰਚ 2026 ਸੈਸ਼ਨ ਲਈ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਪ੍ਰੀਖਿਆਵਾਂ ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ, ਅਤੇ ਕੰਮ ਸੁਧਾਰ (ਇੰਪ੍ਰੂਵਮੈਂਟ) ਸ਼੍ਰੇਣੀਆਂ ਹੇਠ ਲਏ ਜਾਣਗੀਆਂ। ਇਸ ਵਿੱਚ ਓਪਨ ਸਕੂਲ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ।

ਬੋਰਡ ਨੇ ਪ੍ਰੀਖਿਆ ਫਾਰਮ ਭਰਨ ਦੀ ਪ੍ਰਕਿਰਿਆ ਅਤੇ ਫੀਸ ਜਮ੍ਹਾਂ ਕਰਨ ਦੀਆਂ ਤਾਰੀਖਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਵਿਦਿਆਰਥੀ ਆਪਣੇ ਔਨਲਾਈਨ ਪ੍ਰੀਖਿਆ ਫਾਰਮ ਭਰ ਸਕਦੇ ਹਨ ਅਤੇ ਫੀਸ ਜਮ੍ਹਾਂ ਕਰ ਸਕਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਚਿਤ ਕੀਤਾ ਹੈ ਕਿ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਨ ਦੀ ਪੂਰੀ ਜਾਣਕਾਰੀ ਬੋਰਡ ਦੀ ਅਧਿਕਾਰਕ ਵੈੱਬਸਾਈਟ www.pseb.ac.in ‘ਤੇ ਉਪਲਬਧ ਹੈ।

ਬੋਰਡ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਮੇਂ ਸਿਰ ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਕਰ ਲੈਣ, ਤਾਂ ਜੋ ਕਿਸੇ ਵੀ ਪ੍ਰਸ਼ਾਸਕੀ ਜਾਂ ਤਕਨੀਕੀ ਸਮੱਸਿਆ ਤੋਂ ਬਚਿਆ ਜਾ ਸਕੇ।

Exit mobile version