ਚੰਡੀਗੜ੍ਹ : (ਛਤਰਪਾਲ ਸਿੰਘ ਸ਼.ਅ.ਨ) : ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ ਵਿੱਚ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੈਸਲਾ ਲੈਂਦਿਆਂ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰਾਂ ਅਤੇ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰਾਂ ਦੇ ਕੇਡਰ ਵਿੱਚ 24 ਤਬਾਦਲੇ ਕੀਤੇ ਹਨ। ਇਹ ਤਬਾਦਲੇ ਤਰੱਕੀਆਂ ਅਤੇ ਸੇਵਾਮੁਕਤੀ ਤੋਂ ਬਾਅਦ ਪ੍ਰਸ਼ਾਸਨਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਹਨ।
ਆਬਕਾਰੀ ਤੇ ਕਰ ਵਿਭਾਗ ਦੀ ਅਧਿਕਾਰਕ ਸੂਚਨਾ ਅਨੁਸਾਰ ਤਬਦੀਲ ਕੀਤੇ ਗਏ ਅਧਿਕਾਰੀਆਂ ਦੇ ਨਾਮ ਅਤੇ ਨਵੇਂ ਤਾਇਨਾਤ ਸਥਾਨ ਹੇਠਾਂ ਦਿੱਤੇ ਗਏ ਹਨ —
- ਜਤਿੰਦਰ ਕੌਰ: ਡਿਪਟੀ ਕਮਿਸ਼ਨਰ ਆਫ਼ ਸਟੇਟ ਟੈਕਸ, ਲੀਗਲ ਸੈੱਲ
- ਹੀਨਾ ਤਲਵਾੜ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-2
- ਮਧੂ ਸੂਦਨ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸੀਪੂ), ਮਾਧੋਪੁਰ
- ਨਵਰੀਤ ਕੌਰ ਸੰਧੂ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਅੰਮ੍ਰਿਤਸਰ-2
- ਰਮਨਦੀਪ ਕੌਰ: ਸਹਾਇਕ ਕਮਿਸ਼ਨਰ (ਆਬਕਾਰੀ), ਇਨਫੋਰਸਮੈਂਟ-2
- ਅਨੁਪ੍ਰੀਤ ਕੌਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਸ਼ਹੀਦ ਭਗਤ ਸਿੰਘ ਨਗਰ
- ਜਸਮੀਤ ਕੌਰ ਸੰਧੂ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਟ੍ਰੇਨਿੰਗ ਸਕੂਲ, ਪਟਿਆਲਾ
- ਨਿਹਾਰਿਕਾ ਖਰਬੰਦਾ: ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-4 ਅਤੇ ਵਾਧੂ ਚਾਰਜ ਟੀ.ਆਈ.ਯੂ.
- ਮਨਿੰਦਰ ਵਿਰਦੀ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਲੁਧਿਆਣਾ
- ਨ੍ਰਿਪਜੀਤ ਕੌਰ ਬਾਲਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਫਤਿਹਗੜ੍ਹ ਸਾਹਿਬ, ਮੋਹਾਲੀ
- ਅਮਿਤ ਗੋਇਲ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਸ੍ਰੀ ਮੁਕਤਸਰ ਸਾਹਿਬ
- ਪਵਨ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸਿਪੂ), ਬਠਿੰਡਾ
- ਅਸ਼ੋਕ ਕੁਮਾਰ: ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ-1
- ਰੋਹਿਤ ਅਗਰਵਾਲ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਫਾਜ਼ਿਲਕਾ
- ਮਨੂੰ ਗਰਗ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਲੁਧਿਆਣਾ
- ਅਰਪਿੰਦਰ ਕੌਰ ਰੰਧਾਵਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਬਠਿੰਡਾ
- ਅਮ੍ਰਿਤਦੀਪ ਕੌਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਆਡਿਟ), ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਵਾਧੂ ਚਾਰਜ ਵੈਟ ਸੈੱਲ
- ਦਿਲਬਾਗ ਸਿੰਘ: ਸਹਾਇਕ ਕਮਿਸ਼ਨਰ (ਆਬਕਾਰੀ), ਅੰਮ੍ਰਿਤਸਰ
- ਕਰਮਬੀਰ ਮਾਹਲਾ: ਸਹਾਇਕ ਕਮਿਸ਼ਨਰ (ਆਬਕਾਰੀ), ਗੁਰਦਾਸਪੁਰ
- ਗੁਰਦਾਸ ਸਿੰਘ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸਿਪੂ), ਫਾਜ਼ਿਲਕਾ
- ਮਨਵੀਰ ਬੁੱਟਰ: ਸਹਾਇਕ ਕਮਿਸ਼ਨਰ (ਆਬਕਾਰੀ), ਫਿਰੋਜ਼ਪੁਰ
- ਮੁਨੀਸ਼ ਨਈਅਰ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-1
- ਮਨੋਹਰ ਸਿੰਘ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ, ਮੋਹਾਲੀ-3
- ਮਹੇਸ਼ ਗੁਪਤਾ: ਸਹਾਇਕ ਕਮਿਸ਼ਨਰ ਆਫ਼ ਸਟੇਟ ਟੈਕਸ (ਸੀ.ਪੀ.ਯੂ.), ਅੰਮ੍ਰਿਤਸਰ
ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਤਬਾਦਲੇ ਵਿਭਾਗੀ ਕੰਮਕਾਜ ਦੀ ਕਾਰਗੁਜ਼ਾਰੀ ਸੁਧਾਰਨ ਅਤੇ ਪਾਰਦਰਸ਼ੀ ਪ੍ਰਸ਼ਾਸਨਿਕ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਤਾਇਨਾਤ ਅਧਿਕਾਰੀ ਤੁਰੰਤ ਆਪਣਾ ਚਾਰਜ ਸੰਭਾਲਣਗੇ।








