Homeਦੇਸ਼ਦਿਲਜੀਤ ਦੋਸਾਂਝ ਬਣੇ ‘ਕੌਣ ਬਣੇਗਾ ਕਰੋੜਪਤੀ—17’ ਦੇ ਮਹਿਮਾਨ — ਹੜ੍ਹ ਪੀੜਤਾਂ ਲਈ...

ਦਿਲਜੀਤ ਦੋਸਾਂਝ ਬਣੇ ‘ਕੌਣ ਬਣੇਗਾ ਕਰੋੜਪਤੀ—17’ ਦੇ ਮਹਿਮਾਨ — ਹੜ੍ਹ ਪੀੜਤਾਂ ਲਈ ਜਿੱਤੀ ਰਕਮ ਦਾਨ ਕਰਨਗੇ

ਚੰਡੀਗੜ੍ਹ (ਛਤਰਪਾਲ ਸਿੰਘ ਸ਼.ਅ.ਨ): ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਅਮਿਤਾਭ ਬੱਚਨ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਕੌਣ ਬਣੇਗਾ ਕਰੋੜਪਤੀ” (ਕੇ.ਬੀ.ਸੀ.) ਸੀਜ਼ਨ 17 ‘ਚ ਦਿਖਾਈ ਦੇਣਗੇ। ਜਾਣਕਾਰੀ ਅਨੁਸਾਰ, ਦਿਲਜੀਤ ਦੇ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਪਰ ਇਸ ਦੇ ਪ੍ਰਸਾਰਣ ਦੀ ਮਿਤੀ ਹਾਲੇ ਤੈਅ ਨਹੀਂ ਹੋਈ।

ਦਿਲਜੀਤ ਨੇ ਹਾਲ ਹੀ ਵਿੱਚ ਐਕਸ (ਪਹਿਲਾਂ ਟਵਿੱਟਰ) ‘ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਕੇਬੀਸੀ ਅਨੁਭਵ ਬਾਰੇ ਪੁੱਛੇ ਗਏ ਸਵਾਲ ‘ਤੇ ਸਿਰਫ਼ ਇਹ ਕਿਹਾ — ਇਹ ਪੰਜਾਬ ਵਿੱਚ ਹੜ੍ਹਾਂ ਲਈ ਹੈ।” ਮੀਡੀਆ ਰਿਪੋਰਟਾਂ ਅਨੁਸਾਰ, ਉਹ ਆਪਣੀ ਜਿੱਤੀ ਰਕਮ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦਾਨ ਕਰਨਗੇ।

ਦਿਲਜੀਤ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਕੇਬੀਸੀ 17 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਸਭ ਤੋਂ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈ ਚੁੱਕੇ ਹਨ, ਜਿੱਥੇ ਭੋਜਨ, ਪਾਣੀ, ਦਵਾਈ ਅਤੇ ਲੰਬੇ ਸਮੇਂ ਦੇ ਪੁਨਰਵਾਸ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਦਿਲਜੀਤ ਨੇ ਆਪਣੇ ਸੁਨੇਹੇ ਵਿੱਚ ਕਿਹਾ ਸੀ — ਅਸੀਂ ਸਾਰੇ ਆਪਣੇ ਲੋਕਾਂ ਦੇ ਨਾਲ ਖੜ੍ਹੇ ਹਾਂ।”

RELATED ARTICLES
- Advertisment -
Google search engine
Google search engine
Google search engine

Most Popular

Recent Comments