Home ਦੇਸ਼ ਗੁਜਰਾਤ ਦੀ ਰਾਜਨੀਤੀ ਵਿੱਚ ਵੱਡਾ ਫੇਰਬਦਲ: ਮੁੱਖ ਮੰਤਰੀ ਭੂਪੇਂਦਰ ਪਟੇਲ ਸਮੇਤ ਪੂਰੇ...

ਗੁਜਰਾਤ ਦੀ ਰਾਜਨੀਤੀ ਵਿੱਚ ਵੱਡਾ ਫੇਰਬਦਲ: ਮੁੱਖ ਮੰਤਰੀ ਭੂਪੇਂਦਰ ਪਟੇਲ ਸਮੇਤ ਪੂਰੇ ਮੰਤਰੀ ਮੰਡਲ ਨੇ ਦਿੱਤਾ ਅਸਤੀਫ਼ਾ, ਭਲਕੇ ਹੋਵੇਗਾ ਨਵਾਂ ਸਹੁੰ ਸਮਾਰੋਹ

0

ਗਾਂਧੀਨਗਰ, 16 ਅਕਤੂਬਰ: ਗੁਜਰਾਤ ਦੀ ਰਾਜਨੀਤੀ ਵਿੱਚ ਇਸ ਸਮੇਂ ਇੱਕ ਵੱਡਾ ਰਾਜਨੀਤਿਕ ਬਦਲਾਅ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ ਵਿੱਚ ਹੋਈ ਇਕ ਮਹੱਤਵਪੂਰਨ ਮੀਟਿੰਗ ਦੌਰਾਨ, ਪੂਰੇ ਮੰਤਰੀ ਮੰਡਲ ਨੇ ਸਮੂਹਿਕ ਤੌਰ ‘ਤੇ ਅਸਤੀਫ਼ਾ ਦੇ ਦਿੱਤਾ ਹੈ। ਇਹ ਕਦਮ ਰਾਜਨੀਤਿਕ ਤੌਰ ‘ਤੇ ਬੇਮਿਸਾਲ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਗੁਜਰਾਤ ਵਿੱਚ ਇੱਕ ਨਵੀਂ ਰਾਜਨੀਤਿਕ ਤਸਵੀਰ ਬਣਦੀ ਨਜ਼ਰ ਆ ਰਹੀ ਹੈ।

ਸੂਤਰਾਂ ਅਨੁਸਾਰ, ਇਹ ਕਦਮ ਭਾਜਪਾ ਦੀ ਰਣਨੀਤਕ ਸਰਜਰੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਪੁਰਾਣੇ ਚਿਹਰਿਆਂ ਨੂੰ ਹਟਾ ਕੇ ਨਵੀਆਂ ਤੇ ਨੌਜਵਾਨ ਨੇਤਾਵਾਂ ਨੂੰ ਮੌਕਾ ਦੇਣਾ ਹੈ। ਸੰਭਾਵਨਾ ਹੈ ਕਿ 10 ਤੋਂ 11 ਮੌਜੂਦਾ ਮੰਤਰੀਆਂ ਨੂੰ ਹਟਾਇਆ ਜਾਵੇਗਾ, ਜਦਕਿ 14 ਤੋਂ 16 ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣਗੇ।

ਨਵਾਂ ਸਹੁੰ ਸਮਾਰੋਹ 17 ਅਕਤੂਬਰ ਨੂੰ:
ਸੂਤਰਾਂ ਮੁਤਾਬਕ, ਨਵੇਂ ਮੰਤਰੀ ਮੰਡਲ ਦਾ ਸਹੁੰ ਸਮਾਰੋਹ ਭਲਕੇ, 17 ਅਕਤੂਬਰ ਨੂੰ ਸਵੇਰੇ 11:30 ਵਜੇ ਗਾਂਧੀਨਗਰ ਦੇ ਮਹਾਤਮਾ ਮੰਦਰ ਵਿੱਚ ਹੋਵੇਗਾ। ਇਸ ਤੋਂ ਪਹਿਲਾਂ, ਅੱਜ ਰਾਤ ਭਾਜਪਾ ਵਿਧਾਇਕ ਦਲ ਦੀ ਮਹੱਤਵਪੂਰਨ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਦੀ ਅਗਵਾਈ ਹੇਠ ਹੋਵੇਗੀ, ਜਿਸ ਦੌਰਾਨ ਨਵੇਂ ਮੰਤਰੀਆਂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

Exit mobile version