ਮੁੰਬਈ : ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਦੇ ਮਸ਼ਹੂਰ ਬਾਲੀਵੁੱਡ ਅਦਾਕਾਰ ਪੰਕਜ ਧੀਰ, ‘ਮਹਾਭਾਰਤ’ ਵਿਚ ਮਹਾਂਬਲੀ ਕਰਨ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ 68 ਸਾਲ ਦੀ ਉਮਰ ’ਚ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਉਦਾਸੀ ਦੀ ਲਹਿਰ ਦੌੜ ਗਈ ਹੈ।
ਜ਼ਿਕਰਯੋਗ ਹੈ ਕਿ ਪੰਕਜ ਧੀਰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪੰਕਜ ਧੀਰ ਨੇ ਹਿੰਦੀ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ‘ਚੰਦਰਕਾਂਤਾ, ਯੁੱਗ ਦ ਗ੍ਰੇਟ ਮਰਾਠਾ’ ਅਤੇ ‘ਬੜੋ ਬਹੂ’ ਵਰਗੇ ਸੀਰੀਅਲਾਂ ਵਿਚ ਕੰਮ ਕਰਦੇ ਹੋਏ ਦੇਖਿਆ।
ਉਹ ‘ਆਸ਼ਿਕ ਅਵਾਰਾ’,‘ਸੜਕ’, ‘ਸੋਲਜ਼ਰ’ ਅਤੇ ਬਾਦਸ਼ਾਹ ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਏ ਸਨ। ਪੰਕਜ ਧੀਰ ਦੇ ਪਿੱਛੇ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕੇਤਨ ਧੀਰ ਹਨ।







