ਸਿਹਤ : ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਬਦਲਦੇ ਖਾਣ-ਪੀਣ ਦੇ ਢੰਗ ਅਤੇ ਤਣਾਅ ਭਰੀ ਰੁਟੀਨ ਕਾਰਨ ਥਾਇਰਾਇਡ ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ। ਔਰਤਾਂ ਇਸ ਰੋਗ ਦਾ ਜ਼ਿਆਦਾ ਸ਼ਿਕਾਰ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਹਾਰਮੋਨਜ਼ ਦੇ ਤਬਦੀਲੀ ਚੱਕਰ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਥਾਇਰਾਇਡ ਗਲ੍ਹੇ ਵਿਚ ਮੌਜੂਦ ਇਕ ਛੋਟੀ ਗ੍ਰੰਥੀ ਹੈ ਜੋ ਹਾਰਮੋਨ ਤਿਆਰ ਕਰਦੀ ਹੈ। ਇਹ ਹਾਰਮੋਨ ਸਰੀਰ ਦੀ ਉਰਜਾ, ਮੈਟਾਬੋਲਿਜ਼ਮ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦੇ ਹਨ। ਜਦੋਂ ਇਹ ਸੰਤੁਲਨ ਬਿਗੜਦਾ ਹੈ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ — ਜਿਵੇਂ ਵਧਦਾ ਵਜ਼ਨ, ਥਕਾਵਟ, ਚਿੜਚਿੜਾਪਣ, ਚਮੜੀ ਦੀ ਸੁਕਾਈ ਅਤੇ ਵਾਲਾਂ ਦਾ ਝੜਨਾ।
ਥਾਇਰਾਇਡ ਵਿੱਚ ਕੀ ਖਾਈਏ
ਠੀਕ ਖਾਣ-ਪੀਣ ਨਾਲ ਥਾਇਰਾਇਡ ਦੀ ਗ੍ਰੰਥੀ ਨੂੰ ਸੰਤੁਲਿਤ ਰੱਖਿਆ ਜਾ ਸਕਦਾ ਹੈ। ਡਾਕਟਰ ਦੀ ਸਲਾਹ ਦੇ ਨਾਲ-ਨਾਲ ਇਹ ਭੋਜਨ ਆਪਣੇ ਰੋਜ਼ਾਨਾ ਆਹਾਰ ਵਿੱਚ ਸ਼ਾਮਲ ਕਰੋ:
- ਗਿਰੀਆਂ ਤੇ ਬੀਜ: ਬਦਾਮ, ਅਖਰੋਟ, ਅਲਸੀ ਦੇ ਬੀਜ, ਕੱਦੂ ਦੇ ਬੀਜ — ਇਹ ਸਿਹਤਮੰਦ ਚਰਬੀਆਂ ਅਤੇ ਸੇਲੇਨੀਅਮ ਨਾਲ ਭਰਪੂਰ ਹਨ।
- ਫਲ ਤੇ ਸਬਜ਼ੀਆਂ: ਸੇਬ, ਜਾਮਣ, ਸਟਰਾਬੇਰੀ, ਸੰਗਤਰਾ, ਗਾਜਰ, ਹਰੀ ਮਿਰਚ ਤੇ ਹਰੀਆਂ ਪੱਤੇਦਾਰ ਸਬਜ਼ੀਆਂ।
- ਦੁੱਧ ਤੇ ਦਹੀਂ: ਕੈਲਸ਼ੀਅਮ ਅਤੇ ਆਇਓਡੀਨ ਦੇ ਚੰਗੇ ਸਰੋਤ।
- ਸਾਬਤ ਅਨਾਜ: ਬਰਾਊਨ ਚੌਲ, ਜੌ, ਬਰਾਊਨ ਬਰੈੱਡ ਆਦਿ।
- ਤੇਲ: ਜੈਤੂਨ ਤੇਲ ਅਤੇ ਨਾਰੀਅਲ ਤੇਲ।
- ਪੇਯ ਪਦਾਰਥ: ਹਰਬਲ ਟੀ, ਗਰੀਨ ਟੀ, ਨਿੰਬੂ ਪਾਣੀ ਤੇ ਸ਼ਹਿਦ।
- ਅਦਰਕ ਤੇ ਹਲਦੀ: ਇਹ ਦੋਵੇਂ ਪ੍ਰਾਕ੍ਰਿਤਕ ਐਂਟੀ-ਇੰਫਲਾਮੇਟਰੀ ਹਨ ਜੋ ਗ੍ਰੰਥੀ ਦੀ ਸੂਜਨ ਘਟਾਉਂਦੇ ਹਨ।
ਕੀ ਨਹੀਂ ਖਾਣਾ ਚਾਹੀਦਾ
ਕੁਝ ਖਾਣ-ਪੀਣ ਦੀਆਂ ਚੀਜ਼ਾਂ ਥਾਇਰਾਇਡ ਦੀ ਕਾਰਗੁਜ਼ਾਰੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਖਾਸਕਰ ਜੇਕਰ ਤੁਹਾਨੂੰ ਹਾਈਪੋਥਾਇਰਾਇਡਿਜ਼ਮ (ਥਾਇਰਾਇਡ ਘੱਟ ਹੋਣਾ) ਹੈ:
- ਸੋਇਆ ਉਤਪਾਦ (Tofu, Soy milk)
- ਲਾਲ ਮੀਟ ਅਤੇ ਜੰਕ ਫੂਡ
- ਪੈਕ ਕੀਤੇ ਹੋਏ ਅਤੇ ਪ੍ਰੋਸੈਸਡ ਖਾਣੇ
- ਨਾਸ਼ਪਾਤੀ, ਮੂੰਗਫਲੀ, ਬਾਜਰਾ, ਫੁੱਲਗੋਭੀ, ਸ਼ਲਗਮ
- ਪਾਸਤਾ, ਮੈਦਾ, ਵਾਇਟ ਬਰੈੱਡ
- ਬੇਕਰੀ ਦੀਆਂ ਚੀਜ਼ਾਂ ਅਤੇ ਮਿੱਠੀਆਂ ਡਿਸ਼ਾਂ
- ਸਾਫ਼ਟ ਡਰਿੰਕ, ਕੈਫ਼ੀਨ ਅਤੇ ਅਲਕੋਹਲ
ਘਰੇਲੂ ਨੁਸਖੇ
ਕੁਝ ਘਰੇਲੂ ਤਰੀਕੇ ਥਾਇਰਾਇਡ ਨੂੰ ਕਾਬੂ ਵਿਚ ਰੱਖਣ ਵਿਚ ਮਦਦਗਾਰ ਹੋ ਸਕਦੇ ਹਨ:
- ਹਲਦੀ ਵਾਲਾ ਦੁੱਧ: ਹਰ ਰੋਜ਼ ਇੱਕ ਗਿਲਾਸ ਹਲਦੀ ਮਿਲਾ ਦੁੱਧ ਪੀਣ ਨਾਲ ਗ੍ਰੰਥੀ ਸੰਤੁਲਿਤ ਰਹਿੰਦੀ ਹੈ।
- ਭੁੰਨੀ ਹਲਦੀ: ਸਵੇਰੇ ਖਾਲੀ ਪੇਟ ਥੋੜ੍ਹੀ ਭੁੰਨ ਕੇ ਖਾਣ ਨਾਲ ਵੀ ਲਾਭ ਹੁੰਦਾ ਹੈ।
- ਪਿਆਜ਼ ਮਾਲਿਸ਼: ਸੌਣ ਤੋਂ ਪਹਿਲਾਂ ਕੱਚੇ ਪਿਆਜ਼ ਨੂੰ ਕੱਟ ਕੇ ਥਾਇਰਾਇਡ ਗ੍ਰੰਥੀ ਦੇ ਆਲੇ ਦੁਆਲੇ ਹੌਲੀ ਹੌਲੀ ਮਾਲਿਸ਼ ਕਰੋ। ਕੁਝ ਦਿਨਾਂ ਵਿੱਚ ਪ੍ਰਭਾਵ ਦਿਸਣਾ ਸ਼ੁਰੂ ਹੋ ਜਾਂਦਾ ਹੈ।
ਥਾਇਰਾਇਡ ਦੀ ਬਿਮਾਰੀ ਅਕਸਰ ਜੀਵਨਸ਼ੈਲੀ ਅਤੇ ਖੁਰਾਕ ਨਾਲ ਜੁੜੀ ਹੋਈ ਹੈ। ਜੇਕਰ ਤੁਸੀਂ ਸਹੀ ਆਹਾਰ, ਯੋਗਾ, ਤਣਾਅ ਰਹਿਤ ਜੀਵਨ ਅਤੇ ਡਾਕਟਰੀ ਸਲਾਹ ਦਾ ਪਾਲਣ ਕਰੋ ਤਾਂ ਇਹ ਰੋਗ ਕਾਬੂ ਵਿਚ ਰਹਿੰਦਾ ਹੈ। ਯਾਦ ਰੱਖੋ — ਦਵਾਈ ਨਾਲੋਂ ਵੱਧ ਪ੍ਰਭਾਵਸ਼ਾਲੀ ਹੈ ਸੰਤੁਲਿਤ ਜੀਵਨਸ਼ੈਲੀ।
