ਬਿਊਫੋਰਟ : ਸੇਂਟ ਹੇਲੇਨਾ ਟਾਪੂ ਦੇ ਵਿਲੀਜ਼ ਬਾਰ ਐਂਡ ਗ੍ਰਿਲ ਵਿਚ ਉਹ ਰਾਤ ਸਿਰਫ਼ ਸੰਗੀਤ ਅਤੇ ਹਾਸੇ ਨਾਲ ਨਹੀਂ ਭਰੀ ਸੀ — ਉਹ ਡਰ ਅਤੇ ਚੀਖਾਂ ਨਾਲ ਗੂੰਜ ਉਠੀ। ਬੇਕਸੂਰ ਲੋਕਾਂ ’ਤੇ ਅਚਾਨਕ ਹੋਈ ਅੰਨ੍ਹੇਵਾਹ ਗੋਲੀਬਾਰੀ ਨੇ ਚਾਰ ਜਿੰਦਗੀਆਂ ਖੋਹ ਲਈਆਂ, ਜਦਕਿ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਗਵਾਹਾਂ ਦੇ ਮੁਤਾਬਕ, ਕੁਝ ਹੀ ਸੈਕਿੰਡਾਂ ਵਿੱਚ ਬਾਰ ਮੈਦਾਨ-ਏ-ਜੰਗ ਬਣ ਗਿਆ। ਸ਼ੈਰਿਫ ਦਫ਼ਤਰ ਨੇ ਕਿਹਾ ਕਿ ਹਮਲੇ ਦੇ ਪਿੱਛੇ ਦਾ ਮਕਸਦ ਅਜੇ ਅਸਪਸ਼ਟ ਹੈ ਪਰ ਜਾਂਚ ਜਾਰੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਹੋਈ ਹੈ ਅਤੇ ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
