Home ਸੰਸਾਰ ਸ੍ਰੀ ਮੁਕਤਸਰ ਸਾਹਿਬ ਦੀ ਰਾਜਬੀਰ ਕੌਰ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੈਡਿਟ...

ਸ੍ਰੀ ਮੁਕਤਸਰ ਸਾਹਿਬ ਦੀ ਰਾਜਬੀਰ ਕੌਰ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੈਡਿਟ ਪੁਲਿਸ ਅਧਿਕਾਰੀ ਬਣੀ

0

ਕੈਨੇਡਾ / ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਧਰਤੀ ਦੀ ਧੀ ਰਾਜਬੀਰ ਕੌਰ ਨੇ ਵਿਦੇਸ਼ ਵਿਚ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਰਹਿਣ ਵਾਲੀ ਰਾਜਬੀਰ ਕੌਰ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਵਿੱਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਬਣ ਗਈ ਹੈ।
ਇਸ ਖ਼ਾਸ ਉਪਲਬਧੀ ਨਾਲ ਪਿੰਡ ਥਾਂਦੇਵਾਲਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਰਾਜਬੀਰ ਕੌਰ ਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬੇਅੰਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਸਰਕਾਰੀ ਅਧਿਕਾਰੀ ਬਣਨ ਦਾ ਸੁਪਨਾ ਦੇਖਦੀ ਸੀ। ਕੈਨੇਡਾ ਵਿਚ ਮਿਹਨਤ ਨਾਲ ਉਸ ਨੇ ਆਪਣਾ ਸੁਪਨਾ ਪੂਰਾ ਕਰਕੇ ਸਾਰੇ ਪਰਿਵਾਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ।
ਰਾਜਬੀਰ ਕੌਰ ਨੇ ਪਿੰਡ ਦੇ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ ਅਤੇ 2016 ਵਿੱਚ ਕੈਨੇਡਾ ਜਾ ਬਸੀ। ਉਸ ਨੇ ਵਾਲਮਾਰਟ ਵਿੱਚ ਕੰਮ ਕਰਦਿਆਂ ਪੁਲਿਸ ਦੀ ਤਿਆਰੀ ਜਾਰੀ ਰੱਖੀ ਅਤੇ ਹੁਣ ਸਸਕੈਚਵਨ ਸੂਬੇ ਵਿੱਚ RCMP ਵਿੱਚ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲੀ ਹੈ।

Exit mobile version