Homeਪਟਿਆਲਾ ਅਪਡੇਟਪੰਜਾਬੀ ਯੂਨੀਵਰਸਿਟੀ ਵੱਲੋਂ ਚਮੜੀ ਦੇ ਕੈਂਸਰ ਦੀ ਜਲਦੀ ਪਛਾਣ ਲਈ ਨਵੀਂ ਤਕਨੀਕ...

ਪੰਜਾਬੀ ਯੂਨੀਵਰਸਿਟੀ ਵੱਲੋਂ ਚਮੜੀ ਦੇ ਕੈਂਸਰ ਦੀ ਜਲਦੀ ਪਛਾਣ ਲਈ ਨਵੀਂ ਤਕਨੀਕ ਵਿਕਸਤ

ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟਰਾਨਿਕ ਅਤੇ ਕਮਿਊਨੀਕੇਸ਼ਨ ਵਿਭਾਗ ਵਿਚ ਕੀਤੀ ਖੋਜ ਨੇ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦੀ ਜਲਦੀ ਅਤੇ ਸੁਰੱਖਿਅਤ ਪਛਾਣ ਵੱਲ ਨਵਾਂ ਰਾਹ ਖੋਲ੍ਹਿਆ ਹੈ।
ਡਾ. ਬਾਲ ਕ੍ਰਿਸ਼ਨ ਦੀ ਅਗਵਾਈ ਹੇਠ ਖੋਜਾਰਥੀ ਡਾ. ਸ਼ੈਲੀ ਨੇ ਡਰਮੋਸਕੋਪਿਕ ਡਿਜੀਟਲ ਚਿੱਤਰਾਂ ਦੀ ਵਿਸ਼ਲੇਸ਼ਣ ਰਾਹੀਂ ਚਮੜੀ ਦੇ ਕੈਂਸਰ ਦੀ ਪਛਾਣ ਬਾਰੇ ਅਧਿਐਨ ਕੀਤਾ ਹੈ।
ਇਸ ਖੋਜ ਦੇ ਚਾਰ ਪੇਪਰ ਐਸ.ਸੀ.ਆਈ. ਇੰਡੈਕਸਡ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ ਅਤੇ ਚਾਰ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਪੇਸ਼ ਕੀਤੇ ਗਏ ਹਨ।

ਡਾ. ਸ਼ੈਲੀ ਨੇ ਦੱਸਿਆ ਕਿ ਇਹ ਅਧਿਐਨ ਡਰਮੋਸਕੋਪਿਕ ਇਮੇਜਿੰਗ ਦੀ ਵਰਤੋਂ ਨਾਲ ਬੇਲੋੜੀਆਂ ਬਾਇਉਪਸੀ ਤੋਂ ਬਚਾਉਂਦਾ ਹੈ ਅਤੇ ਬਿਮਾਰੀ ਦੀ ਪਛਾਣ ਵਿੱਚ ਸਹੀ ਨਤੀਜੇ ਪ੍ਰਦਾਨ ਕਰਦਾ ਹੈ। ਉਨ੍ਹਾਂ ਮੁਤਾਬਕ ਉੱਚ-ਪੱਧਰੀ ਮਸ਼ੀਨ ਲਰਨਿੰਗ ਤਕਨੀਕਾਂ ਨਾਲ ਡਾਇਗਨੋਸਟਿਕ ਸ਼ੁਧਤਾ ਨੂੰ ਹੋਰ ਸੁਧਾਰਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਚਮੜੀ ਦਾ ਕੈਂਸਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਸਾਲਾਨਾ ਮੌਤ ਦਰ ਲਗਭਗ 1% ਵਧ ਰਹੀ ਹੈ। ਇਸ ਲਈ ਜਲਦੀ ਪਛਾਣ ਬਹੁਤ ਜ਼ਰੂਰੀ ਹੈ।
ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਇੱਕ ਆਟੋਮੈਟਿਕ ਸਿਸਟਮ ਵਿਕਸਤ ਕੀਤਾ ਗਿਆ ਹੈ ਜੋ ਡਾਕਟਰਾਂ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਬਿਮਾਰੀ ਲੱਭਣ ਵਿਚ ਮਦਦ ਕਰੇਗਾ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਖੋਜਾਂ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਵੱਲ ਅਹਿਮ ਕਦਮ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments