Homeਪੰਜਾਬਐਰੋਸਿਟੀ ਮੋਹਾਲੀ ‘ਚ ਕਰਵਾ ਚੌਥ ਦਾ ਜਸ਼ਨ — ਰਵਾਇਤੀ ਰੌਣਕ, ਭਗਤੀ ਤੇ...

ਐਰੋਸਿਟੀ ਮੋਹਾਲੀ ‘ਚ ਕਰਵਾ ਚੌਥ ਦਾ ਜਸ਼ਨ — ਰਵਾਇਤੀ ਰੌਣਕ, ਭਗਤੀ ਤੇ ਪਰਿਵਾਰਕ ਏਕਤਾ ਦੀ ਝਲਕ

ਮੋਹਾਲੀ, (ਜਗਪ੍ਰੀਤ ਮਹਾਜਨ):  ਐਰੋਸਿਟੀ ਦੇ ਜੀ-ਬਲਾਕ ਵਿੱਚ ਕਰਵਾ ਚੌਥ ਦਾ ਤਿਉਹਾਰ ਇਸ ਵਾਰ ਰੰਗਾਂ, ਰਸਮਾਂ ਅਤੇ ਰੌਣਕ ਨਾਲ ਚਮਕ ਉਠਿਆ। ਪੂਰਾ ਇਲਾਕਾ ਖੁਸ਼ੀ ਅਤੇ ਭਗਤੀ ਦੇ ਮਾਹੌਲ ਨਾਲ ਗੂੰਜ ਉਠਿਆ, ਜਦੋਂ ਐਰੋਸਿਟੀ ਪਰਿਵਾਰ ਦੀਆਂ ਲੇਡੀਜ਼ ਨੇ ਮਿਲਜੁਲ ਕੇ ਇਹ ਪਵਿੱਤਰ ਦਿਨ ਮਨਾਇਆ।

ਰਵਾਇਤੀ ਪਹਿਰਾਵਿਆਂ ਵਿੱਚ ਸਜੀਆਂ ਸਤੀਆਂ ਦੇ ਚਿਹਰੇ ਖੁਸ਼ੀ ਨਾਲ ਚਮਕ ਰਹੇ ਸਨ। ਲਹਿੰਗਿਆਂ ਦੀ ਚਮਕ, ਮੇਹੰਦੀ ਦੀ ਖੁਸ਼ਬੂ, ਤੇ ਸਜੀ-ਸਜਾਈ ਥਾਲੀਆਂ ਨੇ ਸਮਾਗਮ ਨੂੰ ਤਿਉਹਾਰਕ ਚਮਕ ਬਖ਼ਸ਼ੀ। ਪੰਡਿਤਾਇਨ ਜੀ ਵੱਲੋਂ ਕਰਵਾ ਚੌਥ ਦੀ ਕਥਾ ਕਰਵਾਈ ਗਈ, ਜਿਸ ਦੌਰਾਨ ਤਿਉਹਾਰ ਦੀ ਮਹੱਤਾ ਅਤੇ ਰੀਤਾਂ ਦੀ ਆਤਮਿਕ ਵਿਵਰਣਾ ਦਿੱਤੀ ਗਈ।

ਚੰਦਾ ਦੀ ਉਡੀਕ ‘ਚ ਭਗਤੀ ਤੇ ਵਿਸ਼ਵਾਸ

ਸਾਰੀਆਂ ਲੇਡੀਜ਼ ਨੇ ਦੇਵੀ ਮਾਤਾ ਦੀ ਅਰਾਧਨਾ ਕੀਤੀ, ਸੂਰਜ ਦੇਵਤਾ ਨੂੰ ਅਰਘ ਦਿੱਤਾ ਅਤੇ ਚੰਦਾ ਮਾਮਾ ਦੇ ਦਰਸ਼ਨਾਂ ਲਈ ਪ੍ਰਾਰਥਨਾ ਕੀਤੀ। ਰਾਤ ਦੇ ਪਲ ਆਉਂਦੇ ਹੀ ਸਭ ਨੇ ਇਕੱਠੇ ਹੋ ਕੇ ਚੰਦ ਦੇ ਦਰਸ਼ਨ ਕਰਕੇ ਵਰਤ ਖੋਲ੍ਹੇ, ਜਿਸ ਨਾਲ ਮਾਹੌਲ ਹੋਰ ਵੀ ਭਾਵਪੂਰਨ ਬਣ ਗਿਆ।

ਮਨੋਰੰਜਕ ਪ੍ਰੋਗਰਾਮ ਤੇ ਇਨਾਮ

ਤਿਉਹਾਰ ਦੌਰਾਨ ਰਚਨਾਤਮਕ ਮੁਕਾਬਲੇ ਅਤੇ ਗੇਮਾਂ ਨੇ ਸਮਾਗਮ ਵਿੱਚ ਹਾਸੇ ਤੇ ਉਤਸ਼ਾਹ ਦਾ ਰੰਗ ਭਰ ਦਿੱਤਾ। ਜਿੱਤਣ ਵਾਲੀਆਂ ਮੁਟਿਆਰਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਸੰਯੋਜਕਾ ਅਰਸ਼ਲੀਨ ਆਹਲੂਵਾਲੀਆ ਦੀ ਅਗਵਾਈ

ਇਸ ਸੁੰਦਰ ਸਮਾਗਮ ਦੀ ਸੰਯੋਜਕਾ ਅਰਸ਼ਲੀਨ ਆਹਲੂਵਾਲੀਆ ਰਹੀ, ਜਿਨ੍ਹਾਂ ਦੀ ਮਹਨਤ ਨਾਲ ਐਰੋਸਿਟੀ ਪਰਿਵਾਰ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਸੁਰਿੰਦਰ ਆਹਲੂਵਾਲੀਆ ਨੇ ਵੀ ਸਾਰਿਆਂ ਨੂੰ ਕਰਵਾ ਚੌਥ ਦੀਆਂ ਖਾਸ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ, “ਅਜਿਹੇ ਸਮਾਗਮ ਸਾਡੇ ਪਰਿਵਾਰਕ ਅਤੇ ਸਾਂਸਕ੍ਰਿਤਿਕ ਜੋੜ ਨੂੰ ਮਜ਼ਬੂਤ ਕਰਦੇ ਹਨ। ਅਸੀਂ ਇਹ ਰਵਾਇਤ ਅੱਗੇ ਵੀ ਜਾਰੀ ਰੱਖਾਂਗੇ।”

ਅਰਸ਼ਲੀਨ ਨੇ ਸਮਾਗਮ ਦੀ ਸਫਲਤਾ ਦਾ ਸ਼੍ਰੇ ਜੀ-ਬਲਾਕ ਦੀਆਂ ਸਮੂਹ ਲੇਡੀਜ਼ ਨੂੰ ਦਿੰਦਿਆਂ ਕਿਹਾ ਕਿ ਉਹਨਾਂ ਦੇ ਉਤਸ਼ਾਹ ਅਤੇ ਸਹਿਯੋਗ ਨੇ ਹੀ ਇਸ ਸ਼ਾਮ ਨੂੰ “ਚਮਕਦਾਰ ਯਾਦਗਾਰੀ ਮੌਕਾ” ਬਣਾ ਦਿੱਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments