Homeਸੰਸਾਰ21 ਬੱਚਿਆਂ ਦੀ ਮੌਤ ਤੋਂ ਬਾਅਦ ਈ.ਡੀ. ਦੀ ਕਾਰਵਾਈ — ਫਾਰਮਾ ਕੰਪਨੀ...

21 ਬੱਚਿਆਂ ਦੀ ਮੌਤ ਤੋਂ ਬਾਅਦ ਈ.ਡੀ. ਦੀ ਕਾਰਵਾਈ — ਫਾਰਮਾ ਕੰਪਨੀ ਦੇ 7 ਟਿਕਾਣਿਆਂ ’ਤੇ ਛਾਪੇ

ਜ਼ਹਿਰੀਲੇ ਤੱਤਾ ਵਾਲਾ ਕੋਲਡਰਿਫ ਸਿਰਪਮੁਨਾਫੇ ਲਈ ਕਈ ਮਾਸੂਮਾਂ ਦੀ ਲਈ ਜਾਨ


ਚੇਨਈ/ਭੋਪਾਲ : ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲੇ ਕੋਲਡਰਿਫ ਸਿਰਪ ਪੀਣ ਨਾਲ 21 ਬੱਚਿਆਂ ਦੀ ਮੌਤ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਮਨੀ ਲਾਂਡਰਿੰਗ ਐਕਟ (PMLA) ਦੇ ਤਹਿਤ ਚੇਨਈ ਸਥਿਤ ਸ਼੍ਰੀਸਨ ਫਾਰਮਾਸਿਊਟੀਕਲਸ ਦੇ ਸੱਤ ਟਿਕਾਣਿਆਂ ਅਤੇ ਤਾਮਿਲਨਾਡੂ ਐਫ.ਡੀ.ਏ. ਦੇ ਉੱਚ ਅਧਿਕਾਰੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਹੈ।

 ਫਾਰਮਾ ਕੰਪਨੀ ਤੇ ਅਫ਼ਸਰਾਂ ’ਤੇ ਗੰਭੀਰ ਦੋਸ਼

ਈ.ਡੀ. ਨੇ ਖੁਲਾਸਾ ਕੀਤਾ ਕਿ ਕੋਲਡਰਿਫ ਖਾਂਸੀ ਦਾ ਸਿਰਪ ਬਣਾਉਣ ਵਾਲੀ ਸ਼੍ਰੀਸਨ ਫਾਰਮਾ ਨੇ ਦਵਾਈ ਦੀ ਗੁਣਵੱਤਾ ਜਾਂਚ ’ਚ ਲਾਪਰਵਾਹੀ ਕੀਤੀ, ਜਿਸ ਕਾਰਨ 21 ਬੱਚਿਆਂ ਦੀ ਜਾਨ ਗਈ। ਦਵਾਈ ਦੇ ਲੇਬਲ ’ਤੇ ਚੇਤਾਵਨੀ ਨਹੀਂ ਦਿੱਤੀ ਗਈ ਸੀ ਅਤੇ ਸਿਰਪ ਵਿਚ ਜ਼ਹਿਰੀਲੇ ਤੱਤ ਪਾਏ ਗਏ।
ਇਹ ਸਿਰਪ ਤਾਮਿਲਨਾਡੂ ਵਿਚ ਬਣਿਆ ਸੀ ਅਤੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੰਡਿਆ ਗਿਆ ਸੀ।

 ਗ੍ਰਿਫਤਾਰੀਆਂ ਤੇ ਸਸਪੈਂਸ਼ਨ

ਮੱਧ ਪ੍ਰਦੇਸ਼ ਪੁਲਿਸ ਨੇ 9 ਅਕਤੂਬਰ ਨੂੰ ਸ਼੍ਰੀਸਨ ਫਾਰਮਾ ਦੇ ਡਾਇਰੈਕਟਰ ਰੰਗਨਾਥਨ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ, ਤਾਮਿਲਨਾਡੂ ਸਰਕਾਰ ਨੇ ਦੋ ਡਰੱਗ ਇੰਸਪੈਕਟਰਾਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਦੋ ਸਾਲਾਂ ਤੋਂ ਦਵਾਈ ਦੀ ਜਾਂਚ ਨਹੀਂ ਕੀਤੀ ਸੀ। ਐਂਟੀ ਕਰਪਸ਼ਨ ਬਿਊਰੋ ਨੇ ਡਰੱਗ ਕੰਟਰੋਲ ਵਿਭਾਗ ਦੇ ਇਨਚਾਰਜ ਡਾਇਰੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥ ਫੜਿਆ ਹੈ।

 ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ

ਈ.ਡੀ. ਮੁਤਾਬਕ, ਸਿਰਪ ਦੀ ਵਿਕਰੀ ਤੋਂ ਮਿਲਿਆ ਮੁਨਾਫ਼ਾ “ਅਪਰਾਧ ਦਾ ਫਲ” ਹੈ ਅਤੇ ਹੁਣ ਏਜੰਸੀ ਉਸ ਫੰਡ ਟ੍ਰੇਲ ਨੂੰ ਟਰੇਕ ਕਰ ਰਹੀ ਹੈ। ਛਾਪਿਆਂ ਦੌਰਾਨ ਮਹੱਤਵਪੂਰਨ ਦਸਤਾਵੇਜ਼, ਡਿਜ਼ੀਟਲ ਡਾਟਾ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਗਏ ਹਨ।

ਇੰਡਸਟਰੀ ਲਈ ਸਬਕ

ਇਹ ਮਾਮਲਾ ਦੇਸ਼ ਦੀ ਦਵਾਈ ਉਦਯੋਗ ਲਈ ਇੱਕ ਵੱਡੀ ਚੇਤਾਵਨੀ ਵਜੋਂ ਉਭਰਿਆ ਹੈ। ਸਿਹਤ ਵਿਭਾਗਾਂ ਵੱਲੋਂ ਨਿਗਰਾਨੀ ਦੀ ਕਮੀ ਤੇ ਲਾਇਸੰਸ ਪ੍ਰਣਾਲੀ ਵਿੱਚ ਖਾਮੀਆਂ ਨੂੰ ਲੈ ਕੇ ਹੁਣ ਵੱਡੇ ਪੱਧਰ ’ਤੇ ਸਵਾਲ ਉੱਠ ਰਹੇ ਹਨ।

ਸਖ਼ਤ ਕਾਰਵਾਈ ਦੀ ਚੇਤਾਵਨੀ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, “ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਹ ਮਾਮਲਾ ਸਿਰਫ਼ ਇੱਕ ਲਾਪਰਵਾਹੀ ਨਹੀਂ, ਬਲਕਿ ਨਿਰਦੋਸ਼ ਜਾਨਾਂ ਨਾਲ ਖੇਡ ਹੈ।” ਕੇਰਲ ਸਰਕਾਰ ਨੇ ਵੀ ਸ਼੍ਰੀਸਨ ਫਾਰਮਾ ਦੀਆਂ ਸਾਰੀਆਂ ਦਵਾਈਆਂ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments