Home Uncategorized ਸਰਹੱਦੀ ਤਣਾਅ ਫਿਰ ਚੜ੍ਹਿਆ: ਅਫ਼ਗਾਨ-ਪਾਕਿ ਝੜਪਾਂ ’ਚ ਦਰਜਨਾਂ ਫੌਜੀ ਮਾਰੇ ਗਏ

ਸਰਹੱਦੀ ਤਣਾਅ ਫਿਰ ਚੜ੍ਹਿਆ: ਅਫ਼ਗਾਨ-ਪਾਕਿ ਝੜਪਾਂ ’ਚ ਦਰਜਨਾਂ ਫੌਜੀ ਮਾਰੇ ਗਏ

0

ਇਸਲਾਮਾਬਾਦ/ਪੇਸ਼ਾਵਰ: ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਉੱਤੇ ਹਾਲਾਤ ਫਿਰ ਤਣਾਅਪੂਰਨ ਹੋ ਗਏ ਹਨ। ਐਤਵਾਰ ਨੂੰ ਦੋਨੋਂ ਦੇਸ਼ਾਂ ਨੇ ਇਕ-ਦੂਜੇ ਉੱਤੇ ਸਰਹੱਦ ਅੰਦਰ ਹਮਲਾ ਕਰਨ ਦੇ ਦੋਸ਼ ਲਗਾਏ ਹਨ।

ਪਾਕਿਸਤਾਨੀ ਫੌਜ ਦੇ ਬਿਆਨ ਅਨੁਸਾਰ ਰਾਤੋ-ਰਾਤ ਹੋਈਆਂ ਭਿਆਨਕ ਝੜਪਾਂ ਵਿਚ ਘੱਟੋ-ਘੱਟ 23 ਪਾਕਿਸਤਾਨੀ ਸਿਪਾਹੀ ਅਤੇ 200 ਤੋਂ ਵੱਧ ਤਾਲਿਬਾਨ ਜੰਗਜੂ ਮਾਰੇ ਗਏ ਹਨ। ਇਸ ਦੇ ਜਵਾਬ ਵਿਚ ਅਫ਼ਗਾਨ ਸਰਕਾਰ ਨੇ ਕਿਹਾ ਕਿ ਉਸ ਦੀ ਕਾਰਵਾਈ ਦੌਰਾਨ 58 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ 30 ਜਖ਼ਮੀ ਹੋਏ।

ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ 19 ਅਫ਼ਗਾਨ ਫੌਜੀ ਚੌਕੀਆਂ ਤੇ ਕਬਜ਼ਾ ਕਰ ਲਿਆ ਹੈ, ਜਦਕਿ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਦਾ ਕਹਿਣਾ ਹੈ ਕਿ ਅਫ਼ਗਾਨ ਬਲਾਂ ਨੇ 25 ਪਾਕਿਸਤਾਨੀ ਚੌਕੀਆਂ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ।

ਅਫ਼ਗਾਨਿਸਤਾਨ ਨੇ ਇਸ ਹਮਲੇ ਨੂੰ ਆਪਣੇ ਹਵਾਈ ਖੇਤਰ ਦੀ ਉਲੰਘਣਾ ਦਾ ਜਵਾਬ ਦੱਸਿਆ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਕਾਬੁਲ ਨੇ ਪਾਕਿਸਤਾਨ ਉੱਤੇ ਰਾਜਧਾਨੀ ਕਾਬੁਲ ਅਤੇ ਪੂਰਬੀ ਇਲਾਕਿਆਂ ’ਚ ਬੰਬਾਰੀ ਦੇ ਦੋਸ਼ ਲਗਾਏ ਸਨ। ਪਾਕਿਸਤਾਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਮੰਨੀ।

ਪਾਕਿ ਫੌਜ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਫ਼ਗਾਨ ਤਾਲਿਬਾਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਵਲੋਂ ਸਰਹੱਦ ਪਾਰ ਕੀਤੇ ਹਮਲੇ ਦਾ “ਫੈਸਲਾਕੁੰਨ ਪਲਟਾ” ਦਿੱਤਾ ਗਿਆ ਹੈ ਅਤੇ ਹਾਲਾਤ ’ਤੇ ਕਾਬੂ ਪਾਇਆ ਜਾ ਰਿਹਾ ਹੈ।

Exit mobile version