Homeਦੇਸ਼ਐਕਟਰ ਤੇ ਡਾਇਰੈਕਟਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ, ਭੋਗ ਅਤੇ ਅੰਤਿਮ...

ਐਕਟਰ ਤੇ ਡਾਇਰੈਕਟਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ, ਭੋਗ ਅਤੇ ਅੰਤਿਮ ਅਰਦਾਸ 14 ਅਕਤੂਬਰ ਨੂੰ

ਚੰਡੀਗੜ੍ਹ : ਮਸ਼ਹੂਰ ਐਕਟਰ ਤੇ ਡਾਇਰੈਕਟਰ ਜਿੰਮੀ ਸ਼ੇਰਗਿੱਲ ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦੇ ਦੇਹਾਂਤ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਉਮਰ 90 ਸਾਲ ਸੀ।

ਜ਼ਿਕਰਯੋਗ ਹੈ ਕਿ ਜਿੰਮੀ ਸ਼ੇਰਗਿੱਲ ਦਾ ਪਰਿਵਾਰ ਲੰਬੇ ਸਮੇਂ ਤੋਂ ਕਲਾ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਸਭ ਤੋਂ ਮਸ਼ਹੂਰ ਚਿੱਤਰਕਾਰਾਂ ’ਚੋਂ ਇਕ ਅੰਮ੍ਰਿਤ ਸ਼ੇਰਗਿੱਲ, ਜਿੰਮੀ ਸ਼ੇਰਗਿੱਲ ਦੇ ਦਾਦਾ ਜੀ ਦੀ ਕਜਿਨ ਸਨ। ਸੱਤਿਆਜੀਤ ਸਿੰਘ ਸ਼ੇਰਗਿੱਲ ਖੁਦਵੀ ਇਕ ਸੀਨੀਅਰ ਚਿੱਤਰਕਾਰ ਸਨ ਅਤੇ ਕਲਾ ਦੇ ਖੇਤਰ ’ਚ ਉਨ੍ਹਾਂ ਦਾ ਵੱਡਾ ਨਾਂ ਸੀ।

ਪਰਿਵਾਰ ਨੇ ਦੱਸਿਆ ਕਿ 14 ਅਕਤੂਬਰ ਸ਼ਾਮੀਂ 4:30 ਵਜੇ ਤੋਂ 5:30 ਤੱਕ ਮੁੰਬਈ ਦੇ ਸ਼ਾਂਤਕਰੂਜ਼ ਵੈਸਟ ਸਥਿਤ ਗੁਰਦੁਆਰਾ ਧਨ ਪੋਥੋਹਾਰ ਨਗਰ ’ਚ ਭੋਗ ਅਤੇ ਅੰਤਿਮ ਅਰਦਾਸ ਰੱਖੀ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments