Homeਸੰਸਾਰਪਾਕਿ ਸਿੱਖ ਗੁਰਧਾਮਾਂ ਲਈ ਭਾਰਤੀ ਯਾਤਰੀਆਂ ਨੂੰ ਰਮੇਸ਼ ਅਰੋੜਾ ਵੱਲੋਂ ਨਿਡਰਤਾ ਨਾਲ...

ਪਾਕਿ ਸਿੱਖ ਗੁਰਧਾਮਾਂ ਲਈ ਭਾਰਤੀ ਯਾਤਰੀਆਂ ਨੂੰ ਰਮੇਸ਼ ਅਰੋੜਾ ਵੱਲੋਂ ਨਿਡਰਤਾ ਨਾਲ ਦਰਸ਼ਨ ਕਰਨ ਦੀ ਅਪੀਲ

ਲਾਹੌਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਭਾਰਤੀ ਸਿੱਖ ਯਾਤਰੀਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਨਿਡਰ ਹੋ ਕੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਭਾਰਤੀ ਮੀਡੀਆ ‘ਚ ਬਿਨਾਂ ਆਧਾਰ ਡਰ ਫੈਲਾਇਆ ਜਾ ਰਿਹਾ ਹੈ, ਪਰ ਲਹਿੰਦੇ ਪੰਜਾਬ ਸਰਕਾਰ ਜਾਂ ਸਿੱਖ ਸੰਗਤਾਂ ਵੱਲੋਂ ਕੋਈ ਅਜਿਹਾ ਬਿਆਨ ਨਹੀਂ ਜਾਰੀ ਕੀਤਾ ਗਿਆ।

ਅਰੋੜਾ ਨੇ ਯਕੀਨ ਦਿਵਾਇਆ ਕਿ ਪਾਕਿਸਤਾਨ ਸਰਕਾਰ ਹਰ ਸਾਲ ਦੀ ਤਰ੍ਹਾਂ ਗੁਰਪੁਰਬ ਮਨਾਉਣ ਲਈ ਪ੍ਰਬੰਧ ਅਤੇ ਸੁਰੱਖਿਆ ਯਕੀਨੀ ਬਨਾਉਂਦੀ ਹੈ। ਸਿਰਫ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਸੰਬੰਧੀ ਕੁਝ ਮਾਮਲੇ ਹਨ, ਜਿਨ੍ਹਾਂ ਦਾ ਹੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਵਿਚਾਰ ਕੇ ਕੀਤਾ ਜਾਵੇਗਾ।

ਉਨ੍ਹਾਂ ਭਾਰਤੀ ਸਿੱਖ ਯਾਤਰੀਆਂ ਨੂੰ ਭਰੋਸੇ ਨਾਲ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਸਾਰੇ ਧਾਰਮਿਕ ਤਿਉਹਾਰ ਸੁਰੱਖਿਆ ਅਤੇ ਸਹੂਲਤਾਂ ਦੇ ਨਾਲ ਮਨਾਏ ਜਾਂਦੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments