Homeਪੰਜਾਬ35 ਸਾਲਾਂ ਦੀ ਦੋਸਤੀ ਟੁੱਟੀ, ਐਨ.ਆਰ.ਆਈ. ਨਾਲ ਦੋਸਤ ਨੇ ਹੀ ਕਰ ਦਿੱਤੀ...

35 ਸਾਲਾਂ ਦੀ ਦੋਸਤੀ ਟੁੱਟੀ, ਐਨ.ਆਰ.ਆਈ. ਨਾਲ ਦੋਸਤ ਨੇ ਹੀ ਕਰ ਦਿੱਤੀ 15 ਲੱਖ ਦੀ ਠੱਗੀ

ਮੋਗਾ/ਪੰਜਾਬ: ਮੋਗਾ ਸ਼ਹਿਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ’ਚ ਰਹਿਣ ਵਾਲੇ ਐਨ.ਆਰ.ਆਈ. ਪਵਿੱਤਰ ਸਿੰਘ ਨੂੰ ਉਸਦੇ ਬਹੁਤ ਹੀ ਕਰੀਬੀ ਦੋਸਤ ਬਲਵਿੰਦਰ ਸਿੰਘ ਉਰਫ਼ ਬੱਬੂ ਵੱਲੋਂ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਨਾ ਪਿਆ।

ਦੋਹਾਂ ਵਿਚਾਲੇ 35 ਸਾਲਾਂ ਤੋਂ ਗੂੜ੍ਹੀ ਦੋਸਤੀ ਸੀ। ਪਵਿੱਤਰ ਸਿੰਘ ਨੇ ਭਰੋਸਾ ਕਰਦੇ ਹੋਏ ਆਪਣੇ ਦੋਸਤ ਨਾਲ ਮਿਲ ਕੇ ‘ਨਿਊ ਐਸ.ਬੀ.’ ਨਾਮ ਦੇ ਇਲੈਕਟਰਿਕ ਸਕੂਟਰਾਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕੀਤੇ। ਸ਼ੁਰੂਆਤੀ ਦਿਨਾਂ ਵਿੱਚ ਸਭ ਕੁਝ ਠੀਕ ਚਲਦਾ ਰਿਹਾ, ਪਰ ਜਦੋਂ ਪਵਿੱਤਰ ਸਿੰਘ ਕੈਨੇਡਾ ਵਾਪਸ ਚਲਾ ਗਿਆ, ਤਾਂ ਹਾਲਾਤ ਪੂਰੀ ਤਰ੍ਹਾਂ ਬਦਲ ਗਏ।

ਬਲਵਿੰਦਰ ਸਿੰਘ ਨੇ ਸੰਪਰਕ ਤੋੜ ਲਿਆ, ਐਨ.ਆਰ.ਆਈ. ਦਾ ਨਾਮ ਬਿੱਲ ਬੁੱਕ ਤੋਂ ਹਟਾ ਦਿੱਤਾ ਅਤੇ ਪੈਸੇ ਵਾਪਸ ਕਰਨ ਤੋਂ ਮੁੱਕਰ ਗਿਆ।  ਨਿਰਾਸ ਹੋ ਕੇ, ਪਵਿੱਤਰ ਸਿੰਘ ਨੇ ਐਸ.ਐਸ.ਪੀ. ਮੋਗਾ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਬਲਵਿੰਦਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਐਨ.ਆਰ.ਆਈ. ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਹ ਕਿਸੇ ਹੋਰ ਨੂੰ ਠੱਗ ਨਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments