Home Uncategorized ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸਮਾਣਾ ਵਿਖੇ ਭਾਰੀ ਇਕੱਠ...

ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸਮਾਣਾ ਵਿਖੇ ਭਾਰੀ ਇਕੱਠ 12 ਅਕਤੂਬਰ, 2025 ਨੂੰ

0

ਭਾਈ ਗੁਰਜੀਤ ਸਿੰਘ ਖਾਲਸਾ ਨੇ 1 ਸਾਲ ਤੋਂ ਟਾਵਰ ਤੇ ਸੰਭਾਲਿਆ ਮੋਰਚਾ


ਸਮਾਣਾ/ਪਟਿਆਲਾ : ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਧਰਮਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ 12 ਅਕਤੂਬਰ 2024 ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਕੱਲ 12 ਅਕਤੂਰ 2025 ਨੂੰ ਇਸ ਸੰਘਰਸ਼ ਦਾ ਪੂਰਾ ਸਾਲ ਹੋਣ ਜਾ ਰਿਹਾ ਹੈ। ਇਸ ਤਹਿਤ ਭਾਈ ਗੁਰਜੀਤ ਸਿੰਘ ਖਾਲਸਾ, ਸਮਾਣਾ ਵਿਖੇ ਟਾਵਰ ਤੇ ਬੈਠ ਕੇ 1 ਸਾਲ ਤੋਂ ਮੋਰਚਾ ਸੰਭਾਲਿਆ ਹੋਇਆ ਹੈ। ਸੰਘਰਸ਼ ਦਾ ਅਸਲ ਉਦੇਸ਼ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨਾ ਅਤੇ ਸਰਕਾਰ ਤੋਂ ਇਹ ਮੰਗ ਹੈ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮੌਤ/ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਵੇ।

ਮੋਰਚੇ ਲਈ ਅਪੀਲ ਕਰਦੇ ਜਗਦੀਸ਼ ਸਿੰਘ ਝੀਂਡਾ, ਪ੍ਰਧਾਨ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ

ਇਸ ਸੰਘਰਸ਼ ਦੇ 1 ਸਾਲ ਹੋਣ ਤੇ ਵੱਖ—ਵੱਖ ਧਰਮਾਂ ਦੀਆਂ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੂੰਹ ਪੰਜਾਬ ਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ ਤੇ ਪੁਰਜੋਰ ਅਪੀਲ ਵੀ ਹੈ ਕਿ ਟਾਵਰ ਮੋਰਚਾ ਸਮਾਣਾ ਵਿੱਚ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦਈਏ ਤਾਂ ਜੋ ਸਰਕਾਰ ਇਸ ਵੱਲ ਧਿਆਨ ਦਵੇ ਅਤੇ ਇਹ ਕਾਨੂੰਨ ਲਾਗੂ ਕਰੇ। ਜਿਸ ਨਾਲ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਵਾਈ ਜਾ ਸਕੇ।

ਜ਼ਿਕਰਯੋਗ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਇਕੱਲਾ ਖਾਲਸਾ, ਆਪਣਾ ਪਰਿਵਾਰ ਛੱਡ ਕੇ ਇੱਥੇ ਇੰਨੇ ਉੱਚੇ ਟਾਵਰ ਤੇ ਬੈਠ ਕੇ ਮੋਰਚਾ ਸੰਭਾਲ ਰਿਹਾ ਹੈ। ਮੀਂਹ, ਹਨ੍ਹੇਰੀ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਦੇਖਦੇ ਹੋਏ ਕਈ ਸਿੱਖ ਅਤੇ ਹਿੰਦੂ ਜੱਥੇਬੰਦੀਆਂ ਉਨ੍ਹਾਂ ਨਾਲ ਜੁੜ ਗਈਆਂ ਹਨ।

ਕੱਲ ਮਿਤੀ 12 ਅਕਤੂਬਰ, 2025 ਨੂੰ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸਮਾਣਾ ਵਿਖੇ ਭਾਰੀ ਇਕੱਠ ਹੋਣ ਜਾ ਰਿਹਾ ਹੈ। ਇਨ੍ਹਾਂ ਵਿੱਚ ਜਗਦੀਸ਼ ਸਿੰਘ ਝੀਂਡਾ, ਪ੍ਰਧਾਨ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ, ਸਰਬ ਧਰਮ ਸੇਵਾ ਫਾਉਂਡੇਸ਼ਨ, ਸੰਚਾਲਕ ਰਾਮ ਸਿੰਘ ਰਾਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਸ. ਗੁਰਮੇਲ ਸਿੰਘ ਪਹਿਲਵਾਨ ਲੁਧਿਆਣੇ ਵਾਲੇ, ਵਿਸ਼ਵ ਰਾਜਪੂਤ ਭਾਈਚਾਰਾ, ਯੂਥ ਵਿੰਗ ਦੇ ਪ੍ਰਧਾਨ, ਅਜੀਤ ਸਿੰਘ ਪੁਆਰ, ਲੁਧਿਆਣਾ, ਬਾਬਾ ਗੁਰਦੇਵ ਸਿੰਘ, ਪਿੰਡ ਚੱਕ ਕਾਸ਼ਵਾਂ, ਭਗਤ ਧੰਨਾ ਜੀ ਤਰੁਨਾਦਲ ਦੇ ਮੁਖੀ ਤੇ ਵੱਖ—ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰੰ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਸਮੂੰਹ ਪੰਜਾਬ ਦੀ ਸੰਗਤ ਨੂੰ ਵੀ ਇਸ ਸੰਘਰਸ਼ ਵਿਚ ਪੰਹੁਚਣ ਦੀ ਅਪੀਲ ਕੀਤੀ ਜਾਂਦੀ ਹੈ।

ਬੇਨਤੀ ਕਰਤਾ:-

ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), 9501445310

Exit mobile version