Homeਪੰਜਾਬਸਕੂਲ ਚ ਪੜ੍ਹਾਉਂਦੇ ਅਧਿਆਪਕ ਤੇ ਚਲਾਈਆਂ ਗੋਲੀਆਂ !

ਸਕੂਲ ਚ ਪੜ੍ਹਾਉਂਦੇ ਅਧਿਆਪਕ ਤੇ ਚਲਾਈਆਂ ਗੋਲੀਆਂ !

ਪੁਰਾਣੀ ਰੰਜ਼ਿਸ਼ ਦੇ ਚੱਲਦੇ ਕੀਤਾ ਗਿਆ ਹਮਲਾ


ਫਰੀਦਕੋਟ: 10 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):  ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ‘ਤੇ ਅਚਾਨਕ ਗੋਲੀਆਂ ਨਾਲ ਹਮਲਾ ਕੀਤਾ ਗਿਆ। ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ।

ਜਾਣਕਾਰੀ ਅਨੁਸਾਰ ਸਕੂਲ ਵਿੱਚ ਸਾਇੰਸ ਟੀਚਰ ਮਨਦੀਪ ਸਿੰਘ ਜਦੋਂ ਆਪਣੀ ਕਲਾਸ ਵਿਚ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਤਾਂ ਇੰਨੇ ਨੂੰ ਦੋ ਜਾਣੇ ਉਹਨਾਂ ਨੂੰ ਮਿਲਣ ਦੇ ਬਹਾਨੇ ਆਏ ਤੇ ਆਉਂਦੇ ਹੀ ਗੋਲੀਆਂ ਚਲਾ ਦਿੱਤਿਆਂ ਪਰ ਗਨੀਮਤ ਰਹੀ ਕਿ ਅਧਿਆਪਕ ਇਸ ਹਮਲੇ ਵਿਚ ਵਾਲ—ਵਾਲ ਬਚ ਗਿਆ। ਗੋਲੀ ਚੱਲਦੇ ਹੀ ਬੱਚਿਆਂ ਵਿਚ ਭਾਜੜਾਂ ਪੈ ਗਈਆਂ ਰੌਲਾ ਸੁਣ ਕੇ ਸਕੂਲ ਦੇ ਮਿਡ ਡੇਅ ਦੇ ਵਰਕਰ ਤੇ ਹੋਰ ਸਟਾਫ ਮੌਕੇ ਤਾ ਆ ਗਿਆ। ਇਹ ਦੇਖ ਕੇ ਹਮਲਾਵਰ ਉਥੋਂ ਭੱਜ ਨਿਕਲੇ।

ਮੌਕੇ ’ਤੇ ਪੁੱਜ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਅਧਿਆਪਕ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਜਿਸ ਨਾਲ ਉਸ ਦੀ ਪੁਰਾਣੀ ਰੰਜਿਸ਼ ਚਲ ਰਹੀ ਹੈ ’ਤੇ ਦੋਸ਼ ਲਾਇਆ ਕਿ ਉਹ ਮੈਨੂੰ ਮਾਰਨ ਲਈ ਆਇਆ ਸੀ। ਥਾਣਾ ਸਾਦਿਕ ਦੇ ਥਾਣਾ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਵੇਂ ਧਿਰਾਂ ’ਚ ਪੁਰਾਣੀ ਰੰਜਿਸ਼ ਚਲ ਰਹੀ ਹੈ। ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਅਪਕ ਮਨਦੀਪ ਸਿੰਘ ਤੇ ਗੋਲੀ ਚਲਾਈ। ਜਿਸ ਦੀ ਸ਼ਿਕਾਇਤ ’ਤੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments