Homeਸੰਸਾਰਰੂਸ ਵਿਚ ਪੜ੍ਹਾਈ ਕਰ ਰਹੇ ਰੋਹਤਕ ਦੇ ਨੌਜਵਾਨ ਨੂੰ ਜਬਰੀ ਰੂਸੀ ਫੌਜ...

ਰੂਸ ਵਿਚ ਪੜ੍ਹਾਈ ਕਰ ਰਹੇ ਰੋਹਤਕ ਦੇ ਨੌਜਵਾਨ ਨੂੰ ਜਬਰੀ ਰੂਸੀ ਫੌਜ ਵਿਚ ਕੀਤਾ ਭਰਤੀ

ਮਾਪਿਆਂ ਨੇ ਕਰਜ਼ਾ ਚੱਕ ਕੇ ਭੇਜਿਆ ਸੀ ਵਿਦੇਸ਼


ਰੋਹਤਕ 7 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਯੁਕਰੇਨ ਵਿਚ ਚੱਲ ਰਹੀ ਜੰਗ ਵਿੱਚ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਬਰਦਸਤੀ ਫੌਜ ਵਿਚ ਸ਼ਾਮਿਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਰੋਹਤਕ ਦੇ ਜੇਠਪੁਰ (ਤੈਮੂਰਪੁਰ) ਪਿੰਡ ਦੇ 29 ਸਾਲਾ ਸੰਦੀਪ ਕੁਮਾਰ ਦੇ ਪਰਿਵਾਰ ਨੇ ਇਹ ਗੱਲ ਸਾਂਝੀ ਕੀਤੀ ਕਿ ਉਹਨਾਂ ਦੇ ਦੱਸਿਆ ਕਿ ਸਾਡੇ ਬੇਟੇ ਸੰਦੀਪ ਦਾ ਫੋਨ ਆਇਆ ਸੀ ਕਿ ਉਸਨੂੰ ਜਬਰਦਸਤੀ ਯੂਕਰੇਨ ਦੀ ਚੱਲ ਰਹੀ ਜੰਗ ਵਿਚ ਫੌਜ ’ਚ ਭਰਤੀ ਕੀਤਾ ਗਿਆ ਹੈ। ਉਸਨੇ ਮਦਦ ਦੀ ਅਪੀਲ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ 23 ਸਤੰਬਰ, 2024 ਨੂੰ ਸਟੱਡੀ ਵੀਜ਼ਾ ‘ਤੇ ਰੂਸ ਗਿਆ ਸੀ। ਉਹ ਉੱਥੇ ਪੜ੍ਹਾਈ ਦੌਰਾਨ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ, ਉਸ ਨੂੰ ਫੌਜ ਵਿੱਚ ਰਸੋਈਏ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ ਉਸਨੂੰ ਰੂਸੀ ਫੌਜ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਸਨੂੰ ਹਥਿਆਰ ਫੜਾ ਕੇ ਜੰਗ ਵਿਚ ਜਾਣ ਲਈ ਕਹਿ ਰਹੇ ਹਨ। ਉਸਨੂੰ ਇਸ ਗੱਲ ਦੀ ਬਾਅਦ ਵਿਚ ਸਮਝ ਆਈ।

ਸੰਦੀਪ ਦੇ ਮਾਮਾ ਸ਼੍ਰੀ ਭਗਵਾਨ ਨੇ ਦੱਸਿਆ ਸੰਦੀਪ ਰੂਸ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਹੁਣ, ਫੌਜ ਨੇ ਉਸ ਨੂੰ ਹਥਿਆਰ ਫੜਾ ਦਿੱਤੇ ਅਤੇ ਸ਼ਹਿਰ ਤੋਂ ਸਿਰਫ਼ ਢਾਈ ਕਿਲੋਮੀਟਰ ਦੂਰ, ਕਬਜ਼ੇ ਵਾਲੇ ਯੂਕਰੇਨੀ ਖੇਤਰ ਵਿੱਚ ਭੇਜ ਦਿੱਤਾ ਹੈ। ਸੰਦੀਪ ਦੇ ਪਿਤਾ ਬਖਸ਼ੀ ਰਾਮ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਸਥਿਤੀ ਕਾਫੀ ਕਮਜ਼ੋਰ ਹੈ। ਉਹਨਾਂ ਨੇ ਸੰਦੀਪ ਨੂੰ ਕਰਜ਼ੇ ਲੈ ਕੇ ਵਿਦੇਸ਼ ਪੜ੍ਹਨ ਭੇਜਿਆ ਸੀ। ਉਹ ਪੰਜ ਭੈਣ ਭਰਾ ਹਨ। ਰੂਸ ਪਹੁੰਚਣ ਤੋਂ ਬਾਅਦ, ਸੰਦੀਪ ਪੜ੍ਹਾਈ ਦੇ ਨਾਲ—ਨਾਲ ਕੰਮ ਦੀ ਵੀ ਤਲਾਸ਼ ਕਰ ਰਿਹਾ ਸੀ। ਜਿੱਥੇ ਉਸਨੂੰ ਰੂਸ ਦੀ ਫੌਜ ਨੇ ਧੋਖੇ ਨਾਲ ਨੌਕਰੀ ਦੇ ਬਹਾਨੇ ਫੌਜ ਵਿਚ ਭਰਤੀ ਕਰ ਲਿਆ ਅਤੇ ਅੱਗੇ ਜੰਗ ਲਈ ਵੀ ਭੇਜ ਦਿੱਤਾ ਹੈ। ਸੰਦੀਪ ਦੀ ਜਾਨ ਨੂੰ ਵੀ ਖਤਰਾ ਪੈ ਗਿਆ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਪੁੱਤ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।

RELATED ARTICLES
- Advertisment -
Google search engine
Google search engine
Google search engine

Most Popular

Recent Comments