ਹਰਿਆਣਾ, 8 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ (NHM) ਅਧੀਨ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਲਈ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਆਸ਼ਾ ਵਰਕਰ ਹੁਣ ਡਿਊਟੀ ਕਰਨ ਦੇ ਨਾਲ—ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕਦੀਆਂ ਹਨ। ਉਹਨਾਂ ਲਈ ਨਰਸਿੰਗ ਮਿਡਵਾਈਫਰੀ (ANM) ਅਤੇ ਜਨਰਲ ਨਰਸਿੰਗ ਅਤੇ ਮਿਡਵਾਈਫਰੀ (GNM) ਕੋਰਸ ਵੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਪੜ੍ਹਾਈ ਲਈ, ਆਸ਼ਾ ਵਰਕਰਾਂ ਨੂੰ ਸਿਵਲ ਸਰਜਨ ਅਤੇ ਇੰਚਾਰਜ ਦੀ ਇਜਾਜ਼ਤ ਨਾਲ ਆਪਣੇ ਸਟੇਸ਼ਨ ਤੋਂ 20-25 ਕਿਲੋਮੀਟਰ ਦੇ ਅੰਦਰ ਸਥਿਤ ਸੰਸਥਾਵਾਂ ਤੋਂ ਦਾਖਲਾ ਲੈਣਾ ਪਵੇਗਾ। ਇਨ੍ਹਾਂ ਕੋਰਸਾਂ ਰਾਹੀ ਆਸ਼ਾ ਵਰਕਰਾਂ ਨੂੰ ਅੱਗੇ ਵੱਧਣ ਦਾ ਮੌਕਾ ਮਿਲੇਗਾ।
ਇਸ ਫੈਸਲੇ ਦਾ ਸਿੱਧਾ ਲਾਭ ਰਾਜ ਦੀਆਂ ਲਗਭਗ 22 ਹਜ਼ਾਰ ਆਸ਼ਾ ਵਰਕਰਾਂ ਨੂੰ ਮਿਲੇਗਾ। ਇਸ ਸਮੇਂ ਹਿਸਾਰ ਜ਼ਿਲ੍ਹੇ ਵਿੱਚ 1386 ਆਸ਼ਾ ਵਰਕਰ ਕੰਮ ਕਰ ਰਹੀਆਂ ਹਨ। ਸਾਲ 2005 ਵਿੱਚ ਸ਼ੁਰੂ ਹੋਈ ਇਸ ਵਿਵਸਥਾ ਦੇ ਤਹਿਤ, ਉਨ੍ਹਾਂ ਦਾ ਮਾਸਿਕ ਮਾਣਭੱਤਾ 6100 ਰੁਪਏ ਨਿਰਧਾਰਤ ਕੀਤਾ ਗਿਆ ਹੈ। 6 ਮਹੀਨੇ ਤੋਂ 8 ਸਾਲ ਦੇ ਵਿਚਕਾਰ ਦਾ ਤਜਰਬਾ ਰੱਖਣ ਵਾਲੀਆਂ ਆਸ਼ਾ ਵਰਕਰਾਂ ਨੂੰ ਸੇਵੇਜ ਦਾ ਲਾਭ ਮਿਲੇਗਾ।







