Homeਦੇਸ਼ਟੈਂਕਰ ਨਾਲ ਟਕਰਾ ਕੇ ਸਿਲੰਡਰਾਂ ਦੇ ਭਰੇ ਟਰੱਕ ਵਿਚ ਲੱਗੀ ਅੱਗ, ਹੋਇਆ...

ਟੈਂਕਰ ਨਾਲ ਟਕਰਾ ਕੇ ਸਿਲੰਡਰਾਂ ਦੇ ਭਰੇ ਟਰੱਕ ਵਿਚ ਲੱਗੀ ਅੱਗ, ਹੋਇਆ ਧਮਾਕਾ, ਸਿਲੰਡਰ 500 ਕਿ.ਮੀ. ਦੂਰਾ ਜਾ ਗਿਰੇ

ਜੈਪੁਰ-8 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਬੀਤੇ ਦਿਨੀ ਅਜਮੇਰ ਹਾਈਵੇ ਤੇ ਇਕ ਭਿਆਨਕ ਹਾਦਸਾ ਵਾਪਰਿਆ ਸਿਲੰਡਰਾਂ ਨਾਲ ਭਰਿਆ ਟਰੱਕ ਦੀ ਇੱਕ ਟੈਂਕਰ ਨਾਲ ਟੱਕਰ ਹੋ ਗਈ। ਜਿਸ ਨਾਲ ਟਰੱਕ ਵਿਚ ਲੱਦੇ ਸਾਰੇ ਸਿਲੰਡਰ ਇੱਕ ਇੱਕ ਕਰ ਕੇ ਫਟ ਗਏ। ਧਮਾਕਾ ਇੰਨਾ ਜਬਰਦਸਤ ਸੀ ਕਿ 10 ਕਿਲੋਮੀਟਰ ਤੱਕ ਲੋਕਾਂ ਆਵਾਜ਼ ਨਾਲ ਕੰਬ ਗਏ। ਸਿਲੰਡਰ ਉੱਡ ਕੇ 500 ਕਿ.ਮੀ. ਦੂਰ ਜਾ ਗਿਰੇ। ਇਸ ਦੀ ਲਪੇਟ ਵਿਚ ਆ ਕੇ ਇੱਕ ਵਿਅਕਤੀ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ।

ਇਹ ਹਾਦਸਾ ਡੂਡੂ (ਜੈਪੁਰ) ਦੇ ਮੋਖਮਪੁਰਾ ਨੇੜੇ ਵਾਪਰਿਆ। ਉਥੇ ਖੜ੍ਹੇ ਰਾਹਗੀਰਾਂ ਨੇ ਦੱਸਿਆ ਕਿ ਟੈਂਕਰ ਵਾਲੇ ਨੇ ਨਾਕੇ ਤੋਂ ਬਚਣ ਲਈ ਗੱਡੀ ਨੂੰ ਦੂਜੇ ਪਾਸੇ ਘੁਮਾ ਦਿੱਤਾ ਉਧਰੋਂ ਇੱਕ ਸਿਲੰਡਰਾਂ ਨਾਲ ਭਰਿਆ ਟਰੱਕ ਆ ਰਿਹਾ ਸੀ ਜਿਸ ਨਾਲ ਟਕਰਾ ਕੇ ਸਿਲੰਡਰਾਂ ਨੂੰ ਅੱਗ ਲੱਗ ਗਈ ਤੇ ਇਹ ਹਾਦਸਾ ਵਾਪਰਿਆ।

ਨੇੜੇ ਹੀ ਇੱਕ ਢਾਬਾ ਸੀ ਜਿੱਥੇ ਖੜੇ ਹੋਰ ਵਾਹਨ ਵੀ ਇਸ ਦੀ ਲਪੇਟ ਵਿਚ ਆ ਗਏ ਤੇ ਕਾਫੀ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਤ ਕਰਨ ਦੇ ਬਾਅਦ ਅੱਗ ਤੇ ਕਾਬੂ ਪਾਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments