Homeਹਰਿਆਣਾਕੱਲ ਮਾਰਕਿਟ ’ਚ ਆਵੇਗਾ ਅਤਿ ਆਧੁਨਿਕ, ਪੋਲਿਊਸ਼ਣ ਫਰੀ ਇਲੈਕਟ੍ਰਿਕ ਟ੍ਰੇਲਰ ਟਰੈਕਟਰ ਫਲੀਟ

ਕੱਲ ਮਾਰਕਿਟ ’ਚ ਆਵੇਗਾ ਅਤਿ ਆਧੁਨਿਕ, ਪੋਲਿਊਸ਼ਣ ਫਰੀ ਇਲੈਕਟ੍ਰਿਕ ਟ੍ਰੇਲਰ ਟਰੈਕਟਰ ਫਲੀਟ

 

ਗੰਨੌਰ, 7 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) ਅੱਜਕਲ ਇਲੈਕਟ੍ਰਿਕ ਵਾਹਨਾਂ ਦਾ ਦੌਰ ਚੱਲ ਰਿਹਾ ਹੈ। ਕਾਰਾਂ, ਸਕੂਟਰ, ਮੋਟਰ ਸਾਈਕਲ ਤੋਂ ਬਾਅਦ ਹੁਣ ਇਲੈਕਟ੍ਰਿਕ ਟ੍ਰੇਲਰ ਟ੍ਰੈਕਟਰ ਵੀ ਜਲਦ ਹੀ ਮਾਰਕਿਟ ਵਿਚ ਆ ਰਿਹਾ ਹੈ। 8 ਅਕਤੂਬਰ ਨੂੰ ਦਿੱਲੀ ਇਨਲੈਂਡ ਕੰਟੇਨਰ ਟਰਮੀਨਲ (DICT), ਪੰਚੀ ਗੁਜਰਾਂ, ਗੰਨੌਰ ਵਿਖੇ ਦੇਸ਼ ਦਾ ਪਹਿਲਾ ਇਲੈਕਟ੍ਰਿਕ ਟ੍ਰੇਲਰ ਟਰੈਕਟਰ ਫਲੀਟ ਲਾਂਚ ਕੀਤਾ ਜਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਇਤਿਹਾਸਕ ਲਾਂਚਿੰਗ ਲਈ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਭਾਰੀ ਉਦਯੋਗ ਅਤੇ ਸਟੀਲ ਮੰਤਰੀ ਐਚ.ਡੀ ਕੁਮਾਰਸਵਾਮੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। DICT ਉੱਤਰੀ ਭਾਰਤ ਦਾ ਪਹਿਲਾ ਟਰਮੀਨਲ ਬਣਨ ਲਈ ਤਿਆਰ ਹੈ ਜੋ ਇਸ ਅਤਿ-ਆਧੁਨਿਕ ਤਕਨਾਲੋਜੀ ਨੂੰ ਅਪਣਾਏਗਾ। ਇਹ ਨਾ ਸਿਰਫ਼ ਇਲੈਕਟ੍ਰਿਕ ਟ੍ਰੇਲਰ ਚਲਾਏਗਾ, ਸਗੋਂ ਇੱਕ ਬੈਟਰੀ ਸਵੈਪਿੰਗ ਸਟੇਸ਼ਨ ਵੀ ਹੋਵੇਗਾ। ਲੌਜਿਸਟਿਕਸ ਉਦਯੋਗ ਵਿੱਚ ਪ੍ਰਦੂਸ਼ਣ ਘਟਾਉਣ ਸਹਿਯੋਗੀ ਹੋਵੇਗਾ।

ਮੰਨਣਯੋਗ ਹੈ ਕਿ ਇਹ ਖੋਜ ਭਾਰਤੀ ਵਿਕਾਸ ਤੇ ਆਵਾਜਾਈ ਖੇਤਰ ਵਿਚ ਕ੍ਰਾਂਤੀ ਲਿਆਵੇਗੀ। ਇੰਜੀਨੀਅਰ ਅਨਿਲ ਨੇ ਦੱਸਿਆ ਕਿ ਇਹ ਟ੍ਰੇਲਰ ਉਸਾਰੀ ਸਮੱਗਰੀ, ਮਸ਼ੀਨਰੀ ਅਤੇ ਉਦਯੋਗਿਕ ਉਪਕਰਣਾਂ ਦੀ ਢੋਆ-ਢੁਆਈ ਲਈ ਵਰਤਿਆ ਜਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments