Home Lifestyle ਘਰ ਵਿੱਚ ਬਣੀਆਂ ਦਾਲਾਂ, ਚਾਵਲਾਂ ਦੇ ਵੇਸਟ ਪਾਣੀ ਦੀ ਵਰਤੋਂ ਪੌਦਿਆਂ ਦੀ...

ਘਰ ਵਿੱਚ ਬਣੀਆਂ ਦਾਲਾਂ, ਚਾਵਲਾਂ ਦੇ ਵੇਸਟ ਪਾਣੀ ਦੀ ਵਰਤੋਂ ਪੌਦਿਆਂ ਦੀ ਖਾਦ ਦੇ ਰੂਪ ਵਿਚ ਕਰੋ।

0

ਘਰ ਵਿਚ ਸੁਆਣੀਆਂ ਦਾਲ ਜਾਂ ਚਾਵਲ ਬਣਾ ਕੇ ਉਨ੍ਹਾਂ ਦਾ ਪਾਣੀ ਬਾਹਰ ਸੁੱਟ ਦਿੰਦੀਆਂ ਹਨ। ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਘਰ ਲਗਾਏ ਪੌਦਿਆਂ ਦੀ ਖਾਦ ਦੇ ਰੂਪ ਵਿਚ ਕਰ ਸਕਦੇ ਹੋ। ਖਾਸ ਕਰਕੇ ਮੋਗਰੇ ਦਾ ਪੌਦਾ। ਇਹ ਪੌਦਾ ਕਈ ਘਰਾਂ ਵਿਚ ਹੁੰਦਾ ਹੈ ਜਿਸਦੇ ਫੁੱਲਾਂ ਦੀ ਮਹਿਕ ਘਰ ਵਿਚ ਬਹੁਤ ਵਧੀਆ ਲੱਗਦੀ ਹੈ।

ਲਸਣ ਦਾ ਪਾਣੀ ਨਾਲ, ਪੌਦਾ ਸਿਹਤਮੰਦ ਰਹੇਗਾ ਅਤੇ ਫੁੱਲਾਂ ਦੀ ਗਿਣਤੀ ਵਧੇਗੀ। ਇੱਕ ਕੁਦਰਤੀ ਕੀਟਨਾਸ਼ਕ ਵਜੋਂ ਕੰਮ ਕਰਦਾ ਹੈ। ਮੋਗਰਾ ਦੇ ਪੌਦੇ ਨੂੰ ਕੀੜਿਆਂ ਅਤੇ ਉੱਲੀ ਤੋਂ ਬਚਾਉਂਦਾ ਹੈ। ਇਸ ਪਾਣੀ ਨੂੰ ਬਣਾਉਣ ਲਈ, ਲਸਣ ਦੀਆਂ ਕਲੀਆਂ ਨੂੰ ਪੀਸ ਕੇ ਆਮ ਪਾਣੀ ਵਿੱਚ ਮਿਲਾਓ। ਕੁਝ ਘੰਟਿਆਂ ਲਈ ਛੱਡਣ ਤੋਂ ਬਾਅਦ, ਪਾਣੀ ਨੂੰ ਫਿਲਟਰ ਕਰੋ। ਹੁਣ ਲਸਣ ਦਾ ਪਾਣੀ ਸਪਰੇਅ ਬੋਤਲ ਵਿੱਚ ਵੀ ਭਰ ਕੇ ਸਪਰੇਅ ਕਰ ਸਕਦੇ ਹੋ।

ਦਾਲ ਧੋਣ ਤੋਂ ਬਾਅਦ ਪਾਣੀ ਨੂੰ ਸੁੱਟਣ ਦੀ ਗਲਤੀ ਨਾ ਕਰੋ। ਸਗੋਂ, ਇਸਨੂੰ ਪੌਦੇ ਵਿੱਚ ਪਾ ਕੇ ਵਿਕਾਸ ਵਧਾਓ। ਦਾਲ ਦਾ ਪਾਣੀ ਪ੍ਰੋਟੀਨ ਅਤੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਪੌਦੇ ਦੇ ਵਾਧੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਾਲ ਪਾਣੀ ਦੀ ਰੋਜ਼ਾਨਾ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ, ਜੋ ਪੌਦੇ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦੀ ਹੈ।

ਮਹੀਨੇ ਵਿੱਚ ਇੱਕ ਵਾਰ ਮੋਗਰੇ ਦੇ ਪਲਾਂਟ ਦੀ ਮਿੱਟੀ ਵਿੱਚ ਥੋੜ੍ਹੀ ਜਿਹੀ ਲੱਕੜ ਦੀ ਸੁਆਹ ਪਾਉਣੀ ਚਾਹੀਦੀ ਹੈ। ਲੱਕੜੀ ਦੀ ਸੁਆਹ ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਤੱਤਾਂ ਦਾ ਸਰੋਤ ਹੈ। ਜੋ ਮੋਗਰਾ ਪੌਦੇ ਵਿੱਚ ਫੁੱਲਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਮਿੱਟੀ ਦਾ pH ਪੱਧਰ ਸੰਤੁਲਿਤ ਹੋਵੇਗਾ। ਅਤੇ ਪੌਦੇ ਨੂੰ ਫੁੱਲਾਂ ਲਈ ਜ਼ਰੂਰੀ ਪੌਸ਼ਟਿਕ ਤੱਤ ਮਿਲਣਗੇ।

ਚੌਲ ਧੋਣ ਤੋਂ ਬਾਅਦ ਨਿਕਲਣ ਵਾਲੇ ਪਹਿਲੇ ਪਾਣੀ ਨੂੰ ਮੋਗਰਾ ਪਲਾਂਟ ਦੀ ਮਿੱਟੀ ਵਿੱਚ ਪਾ ਦਿਓ। ਇਸ ਨਾਲ ਪਲਾਂਟ ਦੀ ਜੜ੍ਹ ਮਜ਼ਬੂਤ ਹੋਵੇਗੀ ਅਤੇ ਗ੍ਰੋਥ ਵਧ ਜਾਵੇਗੀ ਨਾਲ ਹੀ ਜ਼ਿਆਦਾ ਫੁੱਲ ਵੀ ਖਿੜਨਗੇ। ਚੌਲਾਂ ਦਾ ਪਾਣੀ ਪੌਦਿਆਂ ਲਈ ਸੁਪਰਫੂਡ ਦਾ ਕੰਮ ਕਰਦਾ ਹੈ। ਚੌਲ ਧੋਣ ਤੋਂ ਬਾਅਦ ਬਚੇ ਹੋਏ ਪਾਣੀ ਵਿੱਚ ਸਟਾਰਚ ਅਤੇ ਵਿਟਾਮਿਨ ਹੁੰਦੇ ਹਨ, ਇਸ ਪਾਣੀ ਨੂੰ ਵਧੀਆ ਖਾਦ ਮੰਨਿਆ ਜਾਂਦਾ ਹੈ।

ਥੋੜ੍ਹੀ ਜਿਹੀ ਖੱਟੀ ਲੱਸੀ ਪਾਣੀ ਵਿੱਚ ਮਿਲਾ ਕੇ ਮੋਗਰੇ ਦੇ ਪਲਾਂਟ ਵਿੱਚ ਪਾ ਸਕਦੇ ਹੋ। ਖੱਟੀ ਲੱਸੀ ਪੌਦਿਆਂ ਲਈ ਕੁਦਰਤੀ ਫਰਟਲਾਈਜਰ ਹੈ। ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਚੰਗੇ ਬੈਕਟੀਰੀਆ ਹੁੰਦੇ ਹਨ ਜੋ ਮਿੱਟੀ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਇਸਦੀ ਵਰਤੋਂ ਤੁਹਾਨੂੰ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਹੀ ਕਰਨੀ ਹੈ।

Exit mobile version