Home ਪਟਿਆਲਾ ਅਪਡੇਟ ਡੈਮੋਕ੍ਰੇਟਿਕ ਗਰੁੱਪ ਨਾਲ ਹੋਵੇਗਾ ਰਜਿੰਦਰਾ ਜ਼ਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਦਾ ਵਿਕਾਸ

ਡੈਮੋਕ੍ਰੇਟਿਕ ਗਰੁੱਪ ਨਾਲ ਹੋਵੇਗਾ ਰਜਿੰਦਰਾ ਜ਼ਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਦਾ ਵਿਕਾਸ

0

ਪਟਿਆਲਾ, 5 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਰਜਿੰਦਰਾ ਜ਼ਿਮਖਾਨਾ ਮਹਿੰਦਰਾ ਕਲੱਬ ਪਟਿਆਲਾ ਵਿਖੇ ਕਲੱਬ ਨੂੰ ਹੋਰ ਵਧੀਆ ਬਨਾਉਣ ਲਈ ਡੈਮੋਕ੍ਰੇਟਿਕ ਗਰੁੱਪ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਕਈ ਮਹਾਨ ਤੇ ਉਘੀਆਂ ਸ਼ਖਸੀਅਤਾਂ ਸ਼ਾਮਿਲ ਹਨ। ਗਰੁੱਪ ਦੀ 11 ਮੈਂਬਰਾਂ ਦੀ ਕੋਰ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਕ੍ਰਿਸ਼ਨ ਕੁਮਾਰ ਪਾਂਥੇ, ਨਮਨ ਮਾਰਕਨ, ਚੀਫ ਇੰਜੀਨੀਅਰ ਜਸਬੀਰ ਸਿੰਘ, ਅਸ਼ੋਕ ਦੀਕਸ਼ਿਤ, ਮੁੱਖ ਇਲੈਕਟ੍ਰੀਕਲ ਇੰਸਪੈਕਟਰ ਡਿਸਟ੍ਰਿਕਟ ਐਟਾਰਨੀ ਸੰਜੀਵ ਗੁਪਤਾ, ਜਸਵਿੰਦਰ ਸਿੰਘ ਟਿਵਾਣਾ, ਡਿਪਟੀ ਡਾਇਰੈਕਟਰ ਐਗਰੀਕਲਚਰ ਅਸ਼ੋਕ ਰੌਣੀ, ਡਾ. ਜਗਪਾਲ ਇੰਦਰ ਸਿੰਘ (ਸਿਵਲ ਸਰਜਨ ਪਟਿਆਲਾ), ਨਰੇਸ਼ ਸਿੰਗਲਾ, ਕਾਰੋਬਾਰੀ, ਭੁਪਿੰਦਰ ਸ਼ਰਮਾ ਚੀਫ ਇੰਜੀ. ਐਡਵੋਕੇਟ ਬਲਜਿੰਦਰ ਸਿਘ ਗੁਰਾਇਆ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਦਲਬੀਰ ਗਰੇਵਾਲ ਪੀਪੀਐਸ, ਪਰਮਿੰਦਰ ਸਿਘ ਪੀਪੀਐਸ, ਐਕਸੀਅਨ ਇੰਦਰਜੀਤ ਸਿੰਘ ਗਿੱਲ ਵਿੱਤੀ ਪ੍ਰਬੰਧ ਕਮੇਟੀ ਦੇ ਮੈਂਬਰ ਹੋਣਗੇ। ਐਡਵੋਕੇਟ ਜਤਿੰਦਰ ਸਿੰਘ ਗਰੇਵਾਲ, ਅਜੇ ਅਲੀਪੁਰੀਆ ਕਾਨੂੰਨੀ ਕਮੇਟੀ ਦੇ ਮੈਂਬਰ ਹੋਣਗੇ। ਵਿਲੀਅਮ ਜੇਜੀ ਪੀਪੀਐਸ ਮੀਡੀਆ ਕਮੇਟੀ ਇੰਚਾਰਜ ਹੋਣਗੇ।

ਵਿਲੀਅਮ ਜੇਜੀ ਨੇ ਇਸ ਗਰੁੱਪ ਬਾਰੇ ਦੱਸਦਿਆਂ ਕਿਹਾ ਕਿ ਇਸ ਗਰੁੱਪ ਦਾ ਉਦੇਸ਼ ਸਕਾਰਾਤਮਕ ਬਦਲਾਅ ਲਿਆਉਣਾ ਤੇ ਕਲੱਬ ਦੇ ਕਾਰਜਾਂ ਨੂੰ ਸੁੱਚਜੇ ਢੰਗ ਨਾਲ ਚਲਾਉਣਾ ਹੈ।

Exit mobile version