ਪਟਿਆਲਾ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):
ਅੱਜ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਚ ਅਜੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਖੁਲਾਸਾ ਕੀਤਾ ਕਿ ਮੈਂ ਮੁਨੀਸ਼ ਕੁਮਾਰ, ਤ੍ਰਿਪੜੀ ਦਾ ਰਹਿਣ ਵਾਲਾ ਹਾਂ, ਜਦੋਂ ਮੈਂ ਲੀਲਾ ਭਵਨ ਜੱਗੀ ਸਵੀਟਸ ਕੋਲ ਪਹੁੰਚਿਆ ਤਾਂ ਇਕ ਅਨਜਾਣ ਵਿਅਕਤੀ ਨੇ ਮੇਰੇ ਤੋਂ ਲਿਫਟ ਮੰਗੀ।
ਮੈਂ ਮਦਦ ਕਰਨ ਲਈ ਉਸਨੂੰ ਬਿਠਾ ਲਿਆ। ਉਹ ਰਾਹ ਵਿਚ ਮੇਰੇ ਨਾਲ ਗੱਲਾਂ ਕਰਦਾ ਰਿਹਾ। ਜਦੋਂ ਮੈਂ ਉਸਨੂੰ ਉਸਦੇ ਦੱਸੇ ਟਿਕਾਣੇ ਮਨੀਪਾਲ ਹਸਪਤਾਲ ਨੇੜੇ ਉਤਾਰ ਕੇ ਆਪਣੇ ਘਰ ਪੁੱਜਾ ਤਾਂ ਮੈਂ ਦੇਖਿਆ ਕਿ ਮੇਰੇ ਬੈਗ ਚੋਂ ਮੇਰਾ ਪਰਸ ਗਾਇਬ ਹੈ।
ਮੈਨੂੰ ਸ਼ੱਕ ਹੈ ਕਿ ਇਹ ਉਸੀ ਵਿਅਕਤੀ ਦਾ ਕੰਮ ਹੈ ਜਿਸ ਨੂੰ ਮੈਂ ਲਿਫਟ ਦਿੱਤੀ ਸੀ। ਪਰਸ ਵਿੱਚ ਪੈਸਿਆਂ ਤੋਂ ਇਲਾਵਾ ਮੇਰੇ ਸਾਰੇ ਡਾਕੂਮੈਂਟ (ਅਧਾਰ ਕਾਰਡ, ਪੈਨ ਕਾਰਡ, ਏ.ਟੀ.ਐਮ) ਆਦਿ ਹਨ।
ਮੈਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਲਿਫਟ ਦੇਣ ਤੋਂ ਪ੍ਰਹੇਜ਼ ਕਰਨ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਪਟਿਆਲਾ ਵਿੱਚ ਅਜਿਹੇ ਗਿਰੋਹ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
