Homeਪੰਜਾਬਪਿਓ ਨੇ ਆਪਣੀ ਜਵਾਨ ਧੀ ਨੂੰ ਨਹਿਰ ਵਿੱਚ ਸੁੱਟਿਆ, ਮੌਤ

ਪਿਓ ਨੇ ਆਪਣੀ ਜਵਾਨ ਧੀ ਨੂੰ ਨਹਿਰ ਵਿੱਚ ਸੁੱਟਿਆ, ਮੌਤ

ਫਿਰੋਜ਼ਪੁਰ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਫਿਰੋਜ਼ਪੁਰ ਵਿਚ 1 ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਇੱਕ ਕਲਯੁਗੀ ਪਿਤਾ ਨੇ ਆਪਣੀ ਧੀ ਨੂੰ, ਉਸਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ।

ਸੂਤਰਾਂ ਅਨੁਸਾਰ ਉਸਨੇ ਪਹਿਲਾਂ ਆਪਣੀ ਧੀ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਵੀਡੀਓ ਬਣਾਉਂਦਾ ਹੋਇਆ ਨਹਿਰ ਤੇ ਲੈ ਗਿਆ ਤੇ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ। ਉਸਦੀ ਪਤਨੀ ਤਰਲੇ ਕਰਦੀ ਰਹੀ, ਉਸਨੂੰ ਰੋਕਦੀ ਰਹੀ ਪਰ ਉਸਨੇ ਇਕ ਨਾ ਸੁਣੀ। ਮਾਂ ਦੇ ਸਾਹਮਣੇ ਹੀ ਧੀ ਮਰ ਗਈ।

ਪੁਲਿਸ ਜਾਂਚ ਦੇ ਅਨੁਸਾਰ, ਦੋਸ਼ੀ ਪੰਜ ਧੀਆਂ ਦਾ ਪਿਤਾ ਸੀ ਤੇ ਅਕਸਰ ਆਪਣੀ 17 ਸਾਲਾ ਵੱਡੀ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਅਕਸਰ ਉਸ ਨਾਲ ਬਹੁਤ ਸਖ਼ਤ ਰਹਿੰਦਾ ਸੀ, ਪਰ ਉਸਨੂੰ ਮਾਰਨ ਦੀ ਗੱਲ ਕਿਸੇ ਨੇ ਸੋਚੀ ਨਹੀਂ ਸੀ।

ਮ੍ਰਿਤਕ ਕੁੜੀ ਦੀ ਮਾਸੀ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਪੁੱਛਗਿੱਛ ਦੌਰਾਨ, ਦੋਸ਼ੀ ਨੇ ਦੱਸਿਆ ਕਿ ਉਸਨੇ ਆਪਣੀ ਧੀ ਨਾਲ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨਹੀਂ ਮੰਨ ਰਹੀ ਸੀ। ਇਸ ਲਈ ਉਸਨੇ ਆਪਣੀ ਧੀ ਨੂੰ ਜਾਨੋਂ ਮਾਰ ਦਿੱਤਾ।

ਪ੍ਰਾਪਤ ਵੀਡੀਓ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਕਿਵੇਂ ਉਸਨੇ ਪਹਿਲਾਂ ਧੀ ਨੂੰ ਸਮਝਾਇਆ ਪਰ ਨਾ ਮੰਨਣ ਤੇ ਉਹ ਉਸਨੂੰ ਖਿੱਚ ਕੇ ਨਹਿਰ ਵੱਲ ਲੈ ਜਾਂਦਾ ਹੈ। ਕੁੜੀ ਦੀ ਮਾਂ ਉਸਨੂੰ ਰੋਕਦੀ ਹੈ ਪਰ ਉਹ ਉਸਨੂੰ ਧੱਕਾ ਦੇ ਕੇ ਪਿੱਛੇ ਕਰ ਦਿੰਦਾ ਹੈ ਤੇ ਕੁੜੀ ਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿਚ ਸੁੱਟ ਦਿੰਦਾ ਹੈ। ਮਾਂ ਰੋਂਦੀ ਕੁਰਲਾਉਂਦੀ ਹੈ ਕਿ ਮੈਨੂੰ ਵੀ ਮਾਰ ਦੇ, ਪਰ ਉਹ ਕਹਿੰਦਾ ਹੈ ਬਾਕੀਆਂ ਨੂੰ ਕੌਣ ਪਾਲੇਗਾ। ਇਸ ਨੇ ਮੇਰੀ ਗੱਲ ਨਹੀਂ ਮੰਨੀ ਤੇ ਸਮਾਜ ਵਿਚ ਮੇਰਾ ਮੂੰਹ ਕਾਲਾ ਕਰਵਾ ਦਿੱਤਾ ਹੈ। ਇਸ ਲਈ ਇਸਨੂੰ ਨਹੀਂ ਛੱਡਾਂਗਾ। ਵੀਡੀਓ ਦੇ ਅੰਤ ਵਿਚ ਉਹ ਡੁੱਬਦੀ ਧੀ ਨੂੰ ਬਾਏ ਬਾਏ ਕਰਦਾ ਵੀ ਨਜ਼ਰ ਆਉਂਦਾ ਹੈ। ਉਹ ਕਹਿੰਦਾ ਹੈ ਕਿ ਉਸਨੂੰ ਕੋਈ ਅਫਸੋਸ ਨਹੀਂ ਹੈ।

ਪੁਲਿਸ ਨੇ ਵੀਡੀਓ ਦੇ ਆਧਾਰ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਕਰ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments