Home ਸੰਸਾਰ ਕੈਨੇਡਾ ’ਚ ਗ੍ਰੈਂਡ ਫੋਰਕਸ ਨਾਮਕ ਜੰਗਲੀ ਇਲਾਕੇ ਵਿੱਚ 100 ਹਿਰਨਾਂ ਦੇ ਮਰਨ...

ਕੈਨੇਡਾ ’ਚ ਗ੍ਰੈਂਡ ਫੋਰਕਸ ਨਾਮਕ ਜੰਗਲੀ ਇਲਾਕੇ ਵਿੱਚ 100 ਹਿਰਨਾਂ ਦੇ ਮਰਨ ਨਾਲ ਫੈਲੀ ਦਹਿਸ਼ਤ, ਵਾਇਰਸ ਹੋਣ ਦਾ ਖਤਰਾ

0

ਵੈਨਕੂਵਰ : 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):  ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫ਼ੋਰਕਸ ਜੰਗਲੀ ਇਲਾਕੇ ਵਿਚ 100 ਹਿਰਨਾਂ ਦੀਆਂ ਲਾਸ਼ਾਂ ਲਾਸ਼ਾਂ ਮਿਲਣ ਦੀ ਖਬਰ ਕਾਰਨ ਦਹਿਸ਼ਤ ਫੈਲ ਗਈ ਹੈ। ਬੀ.ਸੀ. ਸਰਕਾਰ ਵਲੋਂ ਆਮ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।  ਕਿਉਂ ਜੋ ਇਹ ਇਕ ਖਤਰਨਾਕ ਵਾਇਰਸ ਵੀ ਹੋ ਸਕਦਾ ਹੈ।

ਇੰਨੀ ਵੱਡੀ ਗਿਣਤੀ ਵਿਚ ਹਿਰਨਾਂ ਦੇ ਅਚਾਨਕ ਮਾਰੇ ਜਾਣ ਦੀ ਘਟਨਾ ਮਗਰੋਂ ਇਲਾਕੇ ਦੇ ਜੰਗਲੀ ਜੀਵ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਪ੍ਰਾਪਤ ਹੋਰ ਵੇਰਵਿਆਂ ਅਨੁਸਾਰ ਹਿਰਨਾਂ ਦੀਆਂ ਮੌਤਾਂ ਕਿਸੇ ਵਾਇਰਸ ਨਾਲ ਹੋਣ ਦੀਆਂ ਹੋਣ ਦੇ ਆਸਾਰ ਜਿਤਾਏ ਜਾ ਰਹੇ ਹਨ। ਇਹ ਵਾਇਰਸ ਮਨੁੱਖਾਂ ਲਈ ਖਤਰਨਾਕ ਹੈ ਕਿ ਨਹੀਂ ਇਸ ਲਈ ਵੀ ਜਾਂਚ ਕੀਤੀ ਜਾ ਰਹੀ ਹੈ।

ਸੂਬਾਈ ਸਰਕਾਰ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਕੁਝ ਪਤਾ ਲੱਗਣ ਤੇ ਤੁਰੰਤ ਜੰਗਲੀ ਜੀਵ ਅਧਿਕਾਰੀਆਂ ਦੇ ਦਫਤਰ ਵਿਚ ਸੂਚਿਤ ਕਰਨ ਲਈ ਵੀ ਕਿਹਾ ਗਿਆ ਹੈ।

Exit mobile version